TheUnmute.com

ਪੇਸ਼ਾਵਰ ਮਸੀਤ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 90 ਤੋਂ ਪਾਰ, PM ਸ਼ਾਹਬਾਜ਼ ਸ਼ਰੀਫ ਵਲੋਂ ਜ਼ਖਮੀਆਂ ਨਾਲ ਮੁਲਾਕਾਤ

ਚੰਡੀਗੜ੍ਹ, 31 ਜਨਵਰੀ 2023: ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ (Peshawar) ‘ਚ ਸੋਮਵਾਰ ਨੂੰ ਹੋਏ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਇੱਥੋਂ ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 93 ਹੋ ਗਈ ਹੈ। ਜਦੋਂ ਕਿ ਇਕ ਦਿਨ ਪਹਿਲਾਂ 61 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ, ਜਦਕਿ 221 ਤੋਂ ਵੱਧ ਹੋਰ ਜ਼ਖਮੀ ਹੋਏ ਸਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਸਪਤਾਲ ‘ਚ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਘਟਨਾ ਦੀ ਸ਼ੁਰੂਆਤੀ ਰਿਪੋਰਟ ਪੀਐਮ ਨੂੰ ਭੇਜ ਦਿੱਤੀ ਗਈ ਹੈ।

Peshawar

ਸੁਰੱਖਿਆ ਅਤੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਪੁਲਿਸ ਲਾਈਨ ਖੇਤਰ ਦੇ ਨੇੜੇ ਦੁਪਹਿਰ ਕਰੀਬ 1.40 ਵਜੇ ਉਸ ਸਮੇਂ ਹੋਇਆ ਜਦੋਂ ਮਸੀਤ ਵਿੱਚ ਸ਼ਰਧਾਲੂ ਜ਼ੁਹਰ (ਦੁਪਹਿਰ) ਦੀ ਨਮਾਜ਼ ਅਦਾ ਕਰ ਰਹੇ ਸਨ। ਫਿਰ ਮੂਹਰਲੀ ਕਤਾਰ ‘ਚ ਬੈਠੇ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਨਮਾਜ਼ ਅਦਾ ਕਰਨ ਵਾਲਿਆਂ ਵਿੱਚ ਪੁਲਿਸ, ਫੌਜ ਅਤੇ ਬੰਬ ਨਿਰੋਧਕ ਦਸਤੇ ਦੇ ਕਰਮਚਾਰੀ ਵੀ ਸ਼ਾਮਲ ਸਨ।

ਕੈਪੀਟਲ ਸਿਟੀ ਪੁਲਿਸ ਅਫਸਰ (ਸੀਸੀਪੀਓ), ਪੇਸ਼ਾਵਰ (Peshawar) ਮੁਹੰਮਦ ਏਜਾਜ਼ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਧਮਾਕੇ ਵਿੱਚ 61 ਜਣੇ ਮਾਰੇ ਗਏ ਸਨ। ਲੇਡੀ ਰੀਡਿੰਗ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 200 ਤੋਂ ਵੱਧ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚ ਘੱਟੋ-ਘੱਟ ਪੰਜ ਸਬ-ਇੰਸਪੈਕਟਰ ਅਤੇ ਮਸੀਤ ਦੇ ਇਮਾਮ ਮੌਲਾਨਾ ਸਾਹਿਬਜ਼ਾਦਾ ਨੂਰੁਲ ਅਮੀਨ ਵੀ ਸ਼ਾਮਲ ਸਨ।

 

Exit mobile version