July 3, 2024 4:18 am
ਅਫਗਾਨਿਸਤਾਨ

ਅਫਗਾਨਿਸਤਾਨ ਧਮਾਕੇ ‘ਚ ਤਹਿਰੀਕ-ਏ-ਤਾਲਿਬਾਨ ਕਮਾਂਡਰ ਖਾਲਿਦ ਖੁਰਾਸਾਨੀ ਦੀ ਮੌਤ

ਚੰਡੀਗੜ੍ਹ 08 ਅਗਸਤ 2022: ਪਾਕਿਸਤਾਨ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਦੇ ਸੰਸਥਾਪਕ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਉਰਫ਼ ਅਬਦੁਲ ਵਲੀ ਮੁਹੰਮਦ ਐਤਵਾਰ ਨੂੰ ਇੱਕ ਧਮਾਕੇ ਵਿੱਚ ਮਾਰੇ ਜਾਣ ਦੀ ਖ਼ਬਰ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਅਫਗਾਨਿਸਤਾਨ ਦੇ ਪਕਤਿਕਾ ਸੂਬੇ ‘ਚ ਮੌਜੂਦ ਸੀ। ਧਮਾਕੇ ਦੇ ਸਮੇਂ ਖੁਰਾਸਾਨੀ ਕਾਰ ‘ਚ ਸਫਰ ਕਰ ਰਹੇ ਸਨ।

ਖੁਰਾਸਾਨੀ ਦੇ ਨਾਲ ਦੋ ਹੋਰ ਟੀਟੀਪੀ ਕਮਾਂਡਰ ਮੁਫ਼ਤੀ ਹਸਨ ਅਤੇ ਹਾਫਿਜ਼ ਦੌਲਤ ਖਾਨ ਵੀ ਕਾਰ ਵਿੱਚ ਸਨ। ਇਹ ਸਾਰੇ ਧਮਾਕੇ ਵਿਚ ਮਾਰੇ ਗਏ ਸਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ ਵਿਚ ਧਮਾਕਾ ਕਿਵੇਂ ਹੋਇਆ। ਜਿਕਰਯੋਗ ਹੈ ਕਿ ਅਮਰੀਕਾ ਨੇ ਖੁਰਾਸਾਨੀ ‘ਤੇ 3 ਲੱਖ ਡਾਲਰ ਦਾ ਇਨਾਮ ਰੱਖਿਆ ਸੀ। ਉਮਰ ਖਾਲਿਦ ਖੁਰਾਸਾਨੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਮਹਿਮੰਦ ਜ਼ਿਲ੍ਹੇ ਦਾ ਵਸਨੀਕ ਸੀ। ਉਹ ਟੀਟੀਪੀ ਦੀ ਮਹਿਮੰਦ ਸ਼ਾਖਾ ਦਾ ਇੰਚਾਰਜ ਵੀ ਸੀ।