June 28, 2024 11:01 am
Ukraine and Russia

ਯੂਕਰੇਨ ‘ਚ ਮਾਰੇ ਗਏ ਵਿਦਿਆਰਥੀ ਦੀ ਮੌਤ ਨੇ ਬਾਕੀ ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਵਧਾਈ ਚਿੰਤਾ

ਅੰਮ੍ਰਿਤਸਰ 2 ਮਾਰਚ 2022 : ਯੂਕਰੇਨ ਅਤੇ ਰੂਸ (Ukraine and Russia)  ਵਿਚਾਲੇ ਚੱਲ ਰਹੇ ਯੁੱਧ ਦੌਰਾਨ ਮਾਰੇ ਗਏ ਕਰਨਾਟਕ ਦੇ ਇਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਇੱਥੇ ਰਹਿ ਰਹੇ ਮਾਤਾ ਪਿਤਾ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਅੱਜ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਸਾਰੇ ਮਾਤਾ ਪਿਤਾ ਜਿਨ੍ਹਾਂ ਦੇ ਬੱਚੇ ਯੂਕਰੇਨ (Ukraine) ਯੁੱਧ ਵਿਚ ਫਸੇ ਹੋਏ ਹਨ,ਇਸ ਮੌਕੇ ਗੱਲਬਾਤ ਕਰਦੇ ਹੋਏ ਇੰਦਰਪ੍ਰੀਤ ਸਿੰਘ ਜਿਨ੍ਹਾਂ ਦਾ ਬੇਟਾ ਯੂਕਰੇਨ (Ukraine) ਵਿੱਚ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਨ ਗਿਆ ਸੀ ਜੋ ਕਿ ਉਥੇ ਫਸਿਆ ਹੋਇਆ ਹੈ ਕਿ ਭਾਰਤ ਸਰਕਾਰ ਨੇ ਸਹੀ ਸਮੇਂ ਤੇ ਸਹੀ ਕਦਮ ਨਾ ਚੁੱਕ ਕੇ ਅੱਜ ਆਪਣੇ ਨਾਗਰਿਕਾਂ ਦੀ ਜਾਨ ਖਤਰੇ ‘ਚ ਪਾਈ ਹੋਈ ਹੈ, ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੋ ਵੀ ਪ੍ਰਬੰਧ ਕੀਤੇ ਜਾ ਰਹੇ ਹਨ ਹੁਣ ਤਕ ਉਹ ਨਾਕਾਫੀ ਪਾਏ ਗਏ ਹਨ, ਇਸ ਮੌਕੇ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਸਹੀ ਕਦਮ ਨਹੀਂ ਚੁੱਕੇਗੀ ਤਾਂ ਉਨ੍ਹਾਂ ਨੂੰ ਸਾਰੇ ਪੰਜਾਬ ਦੇ ਮਾਤਾ ਪਿਤਾ ਨੂੰ ਇਕੱਠਾ ਕਰਨਾ ਪੈ ਸਕਦਾ ਹੈ,

ਜਗਦੀਸ਼ ਠਾਕੁਰ ਜਿਨ੍ਹਾਂ ਦਾ ਬੇਟਾ ਕੁਝ ਦਿਨ ਪਹਿਲਾਂ ਹੀ ਯੂਕਰੇਨ (Ukraine) ਤੋਂ ਭਾਰਤ ਵਾਪਸ ਪਰਤਿਆ ਹੈ, ਉਸ ਨੇ ਭਾਰਤ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਇਕ ਪਾਰਟੀ ਦੇ ਨਹੀਂ ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਹੁਣ ਤੱਕ ਸਹੀ ਕਦਮ ਨਾ ਚੁੱਕੇ ਜਾਣ ਕਾਰਨ ਹੀ ਅੱਜ ਭਾਰਤ ਦੇ ਨਾਗਰਿਕ ਯੂਕਰੇਨ ‘ਚ ਮੁਸ਼ਕਲਾਂ ਸਹਿ ਰਹੇ ਹਨ ਅਤੇ ਪਲ-ਪਲ ਮਰ ਰਹੇ ਹਨ,

ਉਨ੍ਹਾਂ ਕਿਹਾ ਕਿ ਬਾਕੀ ਮਾਤਾ ਪਿਤਾ ਵਾਂਗ ਉਨ੍ਹਾਂ ਨੇ ਵੀ ਆਪਣੇ ਬੇਟੇ ਨੂੰ ਯੂਕ੍ਰੇਨ ‘ਚ MBBS ਦੀ ਪੜ੍ਹਾਈ ਕਰਨ ਲਈ ਭੇਜਿਆ ਸੀ, ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਭਾਰਤ ‘ਚ ਹੀ ਅਜਿਹੀ ਸਹੂਲੀਅਤ ਦੇਵੇ ਤਾਂ ਕਿਸੇ ਮਾਤਾ ਪਿਤਾ ਨੂੰ ਅੱਜ ਆਪਣੇ ਬੱਚਿਆਂ ਦੀ MBBS ਵਾਸਤੇ ਵਿਦੇਸ਼ ਭੇਜਣ ਦੀ ਲੋੜ ਨਾ ਪੈਂਦੀ,