Site icon TheUnmute.com

Train Accident: ਟਰੇਨ ਦੀ ਬੋਗੀ ਅਤੇ ਇੰਜਣ ਵਿਚਾਲੇ ਦਰੜੇ ਜਾਣ ਕਾਰਨ ਰੇਲਵੇ ਮੁਲਾਜ਼ਮ ਦੀ ਮੌ.ਤ

Railway employee

ਚੰਡੀਗੜ 09 ਨਵੰਬਰ 2024: ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦਰਦਨਾਕ ਹਾਦਸਾ ਹਾਦਸੇ ‘ਚ ਇੱਕ ਰੇਲਵੇ ਮੁਲਾਜ਼ਮ ਦੀ ਜਾਨ ਚਲੀ ਗਈ | ਬਰੌਨੀ ਜੰਕਸ਼ਨ ‘ਤੇ ਪਾਰਸਲ ਵੈਨ ਅਤੇ ਟਰੇਨ ਦੇ ਇੰਜਣ ਵਿਚਾਲੇ ਦਰੜੇ ਜਾਣ ਕਾਰਨ ਰੇਲਵੇ ਮੁਲਾਜ਼ਮ (Railway employee) ਦੀ ਮੌਤ ਹੋ ਗਈ ਹੈ । ਟਰੇਨ ਨੂੰ ਸ਼ੰਟਿੰਗ ‘ਤੇ ਲਿਜਾਣ ਲਈ ਇੰਜਣ ਬਦਲਦੇ ਸਮੇਂ ਇਹ ਹਾਦਸਾ ਵਾਪਰਿਆ ਹੈ ।

ਹਾਦਸੇ ‘ਚ ਮਰਨ ਵਾਲੇ ਦੀ ਪਛਾਣ ਸ਼ਾਂਤ ਅਮਰ ਕੁਮਾਰ ਰਾਊਤ (35) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਮਰ ਇੰਜਣ ਬਦਲਣ ਲਈ ਇੰਜਣ ਅਤੇ ਬੋਗੀ ਦੇ ਵਿਚਕਾਰ ਵੜ ਕੇ ਕੰਮ ਕਰ ਰਿਹਾ ਸੀ। ਜਦੋਂ ਉਹ ਕਪਲਿੰਗ ਖੋਲ੍ਹ ਰਿਹਾ ਸੀ ਤਾਂ ਇੰਜਣ ਉਲਟਣ ਦੌਰਾਨ ਉਹ ਦਰੜਿਆ ਗਿਆ, ਜਿਸ ਕਾਰਨ ਰੇਲਵੇ ਮੁਲਾਜ਼ਮ (Railway employee) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਲੇਟਫਾਰਮ ‘ਤੇ ਮੌਜੂਦ ਲੋਕਾਂ ਨੇ ਕਰਮਚਾਰੀ ਨੂੰ ਅਜਿਹੀ ਹਾਲਤ ‘ਚ ਦੇਖ ਕੇ ਅਲਾਰਮ ਵੱਜਿਆ ਤਾਂ ਡਰਾਈਵਰ ਇੰਜਣ ਨੂੰ ਅੱਗੇ ਵਧਾਉਣ ਦੀ ਬਜਾਏ ਫਰਾਰ ਹੋ ਗਿਆ।

ਜਾਣਕਾਰੀ ਮੁਤਾਬਕ 15204 ਲਖਨਊ-ਬਰੌਨੀ ਐਕਸਪ੍ਰੈਸ ਬਰੌਨੀ ਜੰਕਸ਼ਨ ਦੇ ਪਲੇਟਫਾਰਮ ਨੰਬਰ 5 ‘ਤੇ ਰੁਕੀ। ਟਰੇਨ ਨੂੰ ਸ਼ੰਟਿੰਗ ਤੱਕ ਲਿਜਾਣ ਲਈ ਇੰਜਣ ਬਦਲਿਆ ਜਾ ਰਿਹਾ ਸੀ ਅਤੇ ਇਸ ਕੰਮ ਦੀ ਜ਼ਿੰਮੇਵਾਰੀ ਅਮਰ ਕੁਮਾਰ ਨੂੰ ਦਿੱਤੀ ਗਈ ਸੀ। ਉਹ ਇੰਜਣ ਅਤੇ ਬੋਗੀ ਦੇ ਵਿਚਕਾਰ ਕੰਮ ਕਰ ਰਿਹਾ ਸੀ, ਉਹ ਕਪਲਿੰਗ ਖੋਲ੍ਹ ਰਿਹਾ ਸੀ ਜਦੋਂ ਉਹ ਦਰੜਿਆ ਗਿਆ। ਜਿਸ ਕਾਰਨ ਅਮਰ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਦੌਰਾਨ ਸੂਚਨਾ ਮਿਲਦੇ ਹੀ ਬਰੌਨੀ ਰੇਲਵੇ ਕਲੋਨੀ ‘ਚ ਰਹਿੰਦੇ ਵੱਡੀ ਗਿਣਤੀ ‘ਚ ਰੇਲਵੇ ਕਰਮਚਾਰੀ ਅਤੇ ਮ੍ਰਿਤਕ ਦਾ ਪਰਿਵਾਰ ਮੌਕੇ ‘ਤੇ ਪਹੁੰਚ ਗਿਆ । ਦੱਸਿਆ ਜਾ ਰਿਹਾ ਹੈ ਕਿ ਇੰਜਣ ਅਤੇ ਬੋਗੀ ਵਿਚਕਾਰ ਦੱਬੀ ਅਮਰ ਕੁਮਾਰ ਦੀ ਲਾਸ਼ ਨੂੰ 2 ਘੰਟੇ ਬਾਅਦ ਬਾਹਰ ਕੱਢਿਆ ਗਿਆ। ਪੂਰਬੀ ਮੱਧ ਰੇਲਵੇ ਦੇ ਜੀਐਮ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

Exit mobile version