ਅੰਮ੍ਰਿਤਸਰ ਜੇਲ੍ਹ ’ਚ ਹਵਾਲਾਤੀ ਦੀ ਮੌਤ,ਪਰਿਵਾਰ ਵੱਲੋਂ ਵੱਡਾ ਖੁਲਾਸਾ

ਚੰਡੀਗੜ, 21 ਨਵੰਬਰ 2021: ਅੰਮ੍ਰਿਤਸਰ ਕੇਂਦਰੀ ਸੁਧਾਰ ਘਰ ਜੇਲ੍ਹ ਦੇ ਬਾਹਰ ਉਸ ਸਮੇਂ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ  ਕੇਂਦਰੀ ਸੁਧਾਰ ਘਰ ਵਿੱਚ ਇੱਕ ਹਵਾਲਾਤੀ ਦੀ ਮੌਤ ਹੋ ਗਈ ਤੇ ਪਰਿਵਾਰ ਨੇ ਉਸ ਹਵਾਲਾਤੀ ਦੀ ਲਾਸ਼ ਜੇਲ੍ਹ ਦੇ ਬਾਹਰ ਰੱਖ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ |

ਉੱਥੇ ਮ੍ਰਿਤਕ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦਾ ਨਾਮ ਜੋਬਨ ਜੀਤ ਸਿੰਘ ਹੈ ਅਤੇ ਤਿੰਨ ਮਹੀਨੇ ਪਹਿਲੇ ਓਵਰ ਐੱਨਡੀਪੀ ਐਕਟ ਦੇ ਮਾਮਲੇ ਚ ਹਵਾਲਾਤ ਚ ਬੰਦ ਸੀ  ਅਤੇ ਪੁਲੀਸ ਵੱਲੋਂ ਉਸ ਦੇ ਪਰਿਵਾਰ ਨੂੰ ਉਸ ਨਾਲ ਨਹੀਂ ਸੀ ਮਿਲਣ ਦਿੱਤਾ ਜਾਂਦਾ ਲਗਾਤਾਰ ਪਰਿਵਾਰ ਵੱਲੋਂ ਆਪਣੇ ਬੇਟੇ ਜੋਬਨਜੀਤ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ |

ਲੇਕਿਨ ਪੁਲੀਸ ਉਨ੍ਹਾਂ ਨੂੰ ਮਿਲਣ ਨਹੀਂ ਸੀ ਦਿੰਦੀ ਅਚਾਨਕ ਹੀ  ਘਰ ਸੁਨੇਹਾ ਆਉਂਦਾ ਹੈ ਕਿ ਉਨ੍ਹਾਂ ਦੇ ਲੜਕੇ ਜੋਬਨਜੀਤ ਸਿੰਘ ਦੀ ਜੇਲ੍ਹ ਚ ਮੌਤ ਹੋ ਗਈ  ਪਰਿਵਾਰ ਦਾ ਕਹਿਣਾ ਹੈ ਕਿ ਅਗਰ ਉਨ੍ਹਾਂ ਦਾ ਲਡ਼ਕਾ ਬਿਮਾਰ ਸੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਪਹਿਲਾਂ ਸੂਚਿਤ ਕਿਉਂ ਨਹੀਂ ਕੀਤਾ ਅਤੇ ਨਾ ਹੀ ਲੜਕੇ ਨੂੰ ਮਿਲਣ ਦਿੱਤਾ |

ਉਨ੍ਹਾਂ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੇ ਲੜਕੇ ਨਾਲ ਨਾਜਾਇਜ਼ ਤਸ਼ੱਦਦ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਲੜਕੇ ਜੋਬਨਜੀਤ  ਦੀ ਮੌਤ ਹੋਈ ਹੈ ਅਤੇ   ਪੁਲੀਸ ਦੀ ਅਣਗਹਿਲੀ ਕਾਰਨ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਹੈ ਅਤੇ ਜਿੰਨੀ ਦੇਰ ਤਕ ਉਨ੍ਹਾਂ ਦੇ ਲੜਕੇ ਦੀ ਮੌਤ ਦਾ ਇਨਸਾਫ ਨਹੀਂ ਮਿਲ ਜਾਂਦਾ ਉਸ ਦੀ ਲਾਸ਼ ਜੇਲ੍ਹ ਦੇ ਬਾਹਰੋਂ ਲੈ ਕੇ ਨਹੀਂ ਜਾਣਗੇ

ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਚਾਨਕ ਜੋਬਨਜੀਤ ਸਿੰਘ ਦੇ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਸ ਤੇ ਕਿ ਉਸ ਦਾ ਮੈਡੀਕਲ ਇਲਾਜ ਚੱਲ ਰਿਹਾ ਸੀ ਅਤੇ ਅਚਾਨਕ ਹੀ 18 ਤਰੀਕ ਨੂੰ ਉਸ ਦੀ ਮੌਤ ਹੋ ਗਈ ਅਤੇ ਉਨ੍ਹਾਂ ਵੱਲੋਂ ਲਗਾਤਾਰ ਹੀ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ |

ਲੇਕਿਨ ਪਰਿਵਾਰ ਨਾਲ ਸੰਪਰਕ ਕਰਨ ਵਿੱਚ ਦੇਰੀ ਹੋ ਗਈ  ਅਤੇ ਜੋ ਪਰਿਵਾਰ ਦੇ ਇਲਜ਼ਾਮ ਹਨ ਉਸਦੇ ਮੁਤਾਬਕ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਪੋਸਟਮਾਰਟਮ ਤੋਂ ਬਾਅਦ ਰਿਪੋਰਟ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ

Scroll to Top