ਚੰਡੀਗੜ੍ਹ, 3 ਫਰਵਰੀ 2022 : ਪੰਜਾਬੀ ਗਾਇਕ ਕਰਨ ਔਜਲਾ ਨੂੰ ਬੀਤੇ ਦਿਨੀਂ ਕੈਨੇਡਾ (ਸਰੀ) ‘ਚ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਦੀ ਜ਼ਿੰਮੇਵਾਰੀ ਹੈਰੀ ਚੱਠਾ ਗਰੁੱਪ ਵਲੋਂ ਲਈ ਗਈ ਹੈ | ਕਿਹਾ ਜਾ ਰਿਹਾ ਹੈ ਕਿ ਸਰੀ ’ਚ ਜਿਸ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਹਨ, ਉਹ ਪਹਿਲਾਂ ਕਰਨ ਔਜਲਾ ਦੇ ਦੋਸਤ ਦਾ ਹੁੰਦਾ ਸੀ। 5 ਮਹੀਨੇ ਪਹਿਲਾਂ ਹੀ ਇਥੇ ਨਵਾਂ ਮਾਲਕ ਆਇਆ। ਘਰ ’ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਵੀ ਸਾਫ ਵੇਖੇ ਜਾ ਸਕਦੇ ਹਨ।
ਇਸ ਸਬੰਧੀ ਇਕ ਪੋਸਟ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜੋ ਹੈਰੀ ਚੱਠਾ ਗਰੁੱਪ ਨੇ ਪੋਸਟ ’ਚ ਲਿਖਿਆ ਹੈ, ‘ਅਜੇ ਤਾਂ ਤੇਰੇ ਯਾਰਾਂ-ਦੋਸਤਾਂ ਦੇ ਨੁਕਸਾਨ ਹੋ ਰਹੇ, ਤੇਰਾ ਵੀ ਜਲਦੀ ਹੋਵੇਗਾ।’ ਕਿੰਨਾ ਕੁ ਚਿਰ ਯਾਰਾਂ-ਦੋਸਤਾਂ ਦਾ ਨੁਕਸਾਨ ਕਰਵਾਈ ਜਾਵੇਗਾ। ਸਾਨੂੰ ਤੇਰੀ ਭੈਣ ਦਾ ਘਰ ਵੀ ਪਤਾ ਤੇ ਤੇਰੀ ਨਾਲ ਵਾਲੀ ਦੀ ਬੁਟੀਕ ਵੀ ਪਤਾ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ‘ਤੇਰਾ ਕੈਨੇਡਾ ’ਚ ਹੀ ਅਸੀਂ ਇਹ ਹਾਲ ਕਰਤਾ ਹੈ ਤੇ ਜਦੋਂ ਯੂਰਪ ਦਾ ਟੂਰ ਲੱਗੂ ਤਾਂ ਉਥੇ ਵੀ ਤੇਰੀ ਉਡੀਕ ਕਰਦੇ ਪਏ ਹਾਂ ਤੇ ਇੰਡੀਆ ਸਾਡਾ ਭਰਾ ਹੈਰੀ ਚੱਠਾ ਤੇਰੀ ਉਡੀਕ ਕਰਦਾ ਪਿਆ ਹੈ। ਬਾਕੀ ਕਿੰਨਾ ਕੁ ਟਾਈਮ ਪਤਾ ਬਦਲ-ਬਦਲ ਕੇ ਰਹਿ ਲਵੇਗਾ, ਅੱਜ ਨਹੀਂ ਤਾਂ ਕੱਲ ਹੱਥ ਆ ਹੀ ਜਾਵੇਗਾ।’