Site icon TheUnmute.com

ਪਦਮ ਭੂਸ਼ਣ ਨਾਲ ਸਨਮਾਨਿਤ ਗਾਇਕਾ ਵਾਣੀ ਜੈਰਾਮ ਦੀ ਘਰ ‘ਚ ਮਿਲੀ ਲਾਸ਼, ਜਾਂਚ ‘ਚ ਜੁਟੀ ਪੁਲਿਸ

Vani Jairam

ਚੰਡੀਗੜ੍ਹ, 04 ਫਰਵਰੀ 2023: ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਸਾਲ ਪਦਮ ਭੂਸ਼ਣ ਨਾਲ ਸਨਮਾਨਿਤ ਮਸ਼ਹੂਰ ਗਾਇਕ ਵਾਣੀ ਜੈਰਾਮ (Vani Jairam) ਦਾ ਦਿਹਾਂਤ ਹੋ ਗਿਆ ਹੈ। 77 ਸਾਲਾ ਗਾਇਕਾ ਚੇਨਈ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਹੈ। ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹੀ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ।

ਪੁਲਿਸ ਵਾਣੀ ਜੈਰਾਮ (Vani Jairam) ਦੇ ਘਰ ਵੀ ਉਸਦੀ ਮੌਤ ਦੀ ਜਾਂਚ ਲਈ ਪਹੁੰਚ ਗਈ ਹੈ। ਇਸ ਦੇ ਨਾਲ ਹੀ ਵਾਨੀ ਜੈਰਾਮ ਦੇ ਘਰ ਕੰਮ ਕਰਨ ਵਾਲੀ ਮਲਾਰਕੋਡੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਮਲਾਰਕੋਡੀ ਨੇ ਕਿਹਾ, ‘ਮੈਂ ਪੰਜ ਵਾਰ ਘੰਟੀ ਵਜਾਈ, ਪਰ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਮੇਰੇ ਪਤੀ ਨੇ ਉਸ ਨੂੰ ਫ਼ੋਨ ਕੀਤਾ ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਉਹ ਇਸ ਘਰ ਵਿਚ ਇਕੱਲੀ ਰਹਿੰਦੀ ਸੀ।

ਦੱਸ ਦੇਈਏ ਕਿ ਵਾਣੀ ਜੈਰਾਮ ਨੇ ਹਿੰਦੀ, ਤਮਿਲ ਤੇਲਗੂ, ਮਲਿਆਲਮ, ਮਰਾਠਾ, ਬੰਗਾਲੀ ਸਮੇਤ ਕਈ ਭਾਸ਼ਾਵਾਂ ਵਿੱਚ 10 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਉਸ ਨੇ ਬਾਲੀਵੁੱਡ ਫਿਲਮ ‘ਗੁੱਡੀ’ (1971) ‘ਚ ‘ਬੋਲੇ ਰੇ ਪਾਪੀਹਾ ਰੇ’ ਗੀਤ ਗਾਇਆ ਸੀ। ਵਾਣੀ ਜੈਰਾਮ ਨੂੰ ਤਿੰਨ ਵਾਰ ਸਰਵੋਤਮ ਪਲੇਬੈਕ ਗਾਇਕਾ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਹ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਗੁਜਰਾਤ ਅਤੇ ਉੜੀਸਾ ਤੋਂ ਵੀ ਸਟੇਟ ਐਵਾਰਡ ਪ੍ਰਾਪਤ ਕਰ ਚੁੱਕੇ ਹਨ।

Exit mobile version