July 2, 2024 2:07 am
Vrindavan

ਵਰਿੰਦਾਵਨ ਆਸ਼ਰਮ ਦੇ ਨੇੜੇ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ, ਪੁਲਿਸ ਵਲੋਂ ਜਾਂਚ ਸ਼ੁਰੂ

ਚੰਡੀਗੜ੍ਹ 28 ਅਕਤੂਬਰ 2022: ਸ਼ੁੱਕਰਵਾਰ ਸਵੇਰੇ ਵਰਿੰਦਾਵਨ (Vrindavan) ਦੇ ਆਸ਼ਰਮ ਦੇ ਨੇੜੇ ਦੋ ਔਰਤਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤੀਰਥਨਗਰੀ ਦੀ ਸੰਤ ਕਾਲੋਨੀ ਵਿੱਚ ਇੱਕ ਭਾਗਵਤ ਕਥਾਵਾਚਕ ਦਾ ਆਸ਼ਰਮ ਹੈ। ਸ਼ੁੱਕਰਵਾਰ ਸਵੇਰੇ ਆਸ਼ਰਮ ਤੋਂ ਕਰੀਬ 100 ਮੀਟਰ ਦੂਰ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ |

ਦੋਵਾਂ ਔਰਤਾਂ ਦੀ ਪਛਾਣ 61 ਸਾਲਾ ਚੰਪਾ ਗੁਪਤਾ ਵਾਸੀ ਲਖਨਊ ਅਤੇ 68 ਸਾਲਾ ਸੁਸ਼ੀਲਾ ਦੇਵੀ ਵਾਸੀ ਬਿਹਾਰ ਵਜੋਂ ਹੋਈ ਹੈ। ਹਾਲਾਂਕਿ ਔਰਤਾਂ ਦੀ ਮੌਤ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

ਦੂਜੇ ਪਾਸੇ ਸਥਾਨਕ ਲੋਕਾਂ ਨੇ ਇਨ੍ਹਾਂ ਔਰਤਾਂ ਦੀ ਮੌਤ ਲਈ ਇਕ ਆਸ਼ਰਮ ਪ੍ਰਬੰਧਨ ਨੂੰ ਜ਼ਿੰਮੇਵਾਰ ਦੱਸਿਆ ਹੈ। ਬਾਬਾ ਮਨਮੋਹਨ ਦਾਸ ਨੇ ਦੱਸਿਆ ਕਿ ਆਸ਼ਰਮ ਵਿੱਚ ਇਸਤਰੀ ਸੇਵਾ, ਭੋਜਨ ਵੰਡ ਆਦਿ ਸੇਵਾਵਾਂ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਪਰ ਆਸ਼ਰਮ ਵਿੱਚ ਕਥਾ ਸੁਣਨ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਆਰਾਮ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ।