Site icon TheUnmute.com

ਘੱਗਰ ਨਦੀ ਦੇ ਵਧ ਰਹੇ ਖ਼ਤਰੇ ਦੇ ਨਿਸ਼ਾਨ ਨੂੰ ਦੇਖਦਿਆਂ ਡੀਸੀ ਪਟਿਆਲਾ ਨੇ ਹਾਲਾਤਾਂ ਦਾ ਲਿਆ ਜਾਇਜ਼ਾ

ਘੱਗਰ ਨਦੀ

ਪਟਿਆਲਾ 27 ਸਤੰਬਰ 2022: ਪਿਛਲੇ ਕਈ ਦਿਨਾਂ ਤੋਂ ਹੋਈ ਭਾਰੀ ਬਾਰਿਸ਼ ਕਾਰਨ ਜਿੱਥੇ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ | ਉਥੇ ਬਰਸਾਤੀ ਨਾਲੇ ਤੇ ਘੱਗਰ ਵਿੱਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਣ ਕਾਰਨ ਕਿਸਾਨਾਂ ਦੇ ਸਾਹ ਸੁੱਕ ਗਏ ਹਨ।ਕਿਉਂਕਿ ਕਿਸਾਨਾਂ ਵੱਲੋਂ ਲਗਾਈ ਬਾਸਮਤੀ 1509 ਦੀ ਕਿਸਮ ਪਕ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ, ਪਰ ਪਿਛਲੇ ਦਿਨੀਂ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਪੈਣ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਕਈ ਇਲਾਕਿਆਂ ਵਿੱਚ ਜ਼ਮੀਨ ‘ਤੇ ਵਿਛ ਗਈ ਹੈ।

ਬੇਸ਼ੱਕ ਅਜੇ ਨੁਕਸਾਨ ਘੱਟ ਹੈ,ਪਰ ਘੱਗਰ ਦਰਿਆ ਵਿਚ ਚੱਲ ਰਿਹਾ ਬਾਰਿਸ਼ ਦਾ ਪਾਣੀ ਜੋ ਕਿ ਕਿਸੇ ਵੀ ਸਮੇਂ ਨਿਕਲ ਕੇ ਖੇਤਾਂ ਵਿੱਚ ਫੈਲ ਸਕਦਾ ਹੈ।ਉੱਥੇ ਹੀ ਘੱਗਰ ਵਿਚ ਪਾਣੀ ਦੇ ਵਧ ਰਹੇ ਖ਼ਤਰੇ ਦੇ ਨਿਸ਼ਾਨ ਨੂੰ ਦੇਖਦਿਆਂ ਚੌਕਸੀ ਵਰਤਦਿਆਂ ਡੀ ਸੀ ਪਟਿਆਲਾ ਸਾਕਸ਼ੀ ਸਾਹਨੀ ਨੇ ਮੀਰਾਪੁਰ ਚੋਅ ਦਾ ਦੌਰਾ ਕਰਕੇ ਜਾਇਜ਼ਾ ਲੈਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਜੋ ਬਾਰਿਸ਼ ਹੋਈ ਹੈ। ਉਹ ਪੰਜਾਬ ਦੇ ਨਾਲ ਲਗਦੇ ਰਾਜਾਂ ਹਿਮਾਚਲ, ਹਰਿਆਣਾ, ਯੂ ਪੀ ਆਦਿ ਵਿੱਚ ਵੀ ਪੰਜਾਬ ਦੀ ਤਰ੍ਹਾਂ ਭਾਰੀ ਮੀਂਹ ਪਿਆ ਹੈ।ਜਿਸ ਕਾਰਨ ਬਰਸਾਤੀ ਨਦੀ ਨਾਲੇ ਤੇ ਘੱਗਰ ਆਪਣੇ ਪੂਰੇ ਜੋਬਨ ਤੇ ਚੱਲ ਰਹੇ ਹਨ।ਜਿਸ ਕਾਰਨ ਕਈ ਥਾਵਾਂ ਤੇ ਖੇਤਾਂ ਵਿਚ ਪਾਣੀ ਭਰ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਇਹ ਪਾਣੀ ਹੋਰ ਵੀ ਪਿੱਛੋਂ ਆ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਉਹ ਹਰਿਆਣਾ ਰਾਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਾਂਸੀ- ਬੁਟਾਣਾ ਨਹਿਰ ਤੇ ਬਣੇ ਸਾਇਫਨਾ ਤੇ ਲੱਗੀ ਡਾਫ ਸਬੰਧੀ ਗੱਲ ਕਰਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ | ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਤੋਂ ਇਲਾਵਾ ਮੁਲਾਜ਼ਮਾਂ ਦੀ ਡਿਊਟੀ ਵੀ ਲੱਗਈ ਹੋਈ ਹੈ।

ਉਨ੍ਹਾਂ ਕਿਸਾਨਾਂ ਵੱਲੋਂ ਇਸ ਮੌਕੇ ਦਿੱਤੇ ਸੁਝਾਅ ਬੜੇ ਧਿਆਨ ਨਾਲ ਸੁਣ ਕੇ ਉਨ੍ਹਾਂ ਤੇ ਗੌਰ ਕਰਨ ਦੀ ਗੱਲ ਆਖੀ, ਤੇ ਇਹ ਵੀ ਕਿਹਾ ਕਿ ਜਿੱਥੇ ਵੀ ਖੇਤਾਂ ਵਿਚ ਫਸਲ ਦਾ ਨੁਕਸਾਨ ਹੋਇਆ ਹੈ। ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਿਰਦਾਵਰੀ ਕਰਵਾਈ ਜਾਵੇਗੀ। ਇਸ ਮੌਕੇ ਕਿਸਾਨ ਯੂਨੀਅਨ ਆਗੂ ਨਿਸ਼ਾਨ ਸਿੰਘ ਧਰਮਹੇੜੀ ਨੇ ਦੱਸਿਆ ਕਿ ਮੀਰਾਪੁਰ ਚੋਅ ਦੀ ਖੁਦਾਈ ਸਮੇਂ ਸਿਰ ਨਾ ਹੋਣ ਕਾਰਨ ਉਨ੍ਹਾਂ ਦੇ ਕਈ ਪਿੰਡਾਂ ਵਿਚ ਕਰੀਬ ਤਿੱਨ ਸੌ ਏਕੜ ਜੀਰੀ ਵਿਚ ਪਾਣੀ ਭਰਿਆ ਹੈ।

Exit mobile version