TheUnmute.com

ਪਾਕਿਸਤਾਨ ਖਿਲਾਫ ਟੈਸਟ ਮੈਚ ਦੌਰਾਨ ਡੇਵਿਡ ਵਾਰਨਰ ਨੇ ਮੈਦਾਨ ‘ਚ ਪਾਇਆ ਭੰਗੜਾ

ਚੰਡੀਗੜ੍ਹ 08 ਮਾਰਚ 2022: ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਰਾਵਲਪਿੰਡੀ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਆਸਟ੍ਰੇਲੀਆਈ ਓਪਨਰ ਡੇਵਿਡ ਵਾਰਨਰ ਪਾਕਿਸਤਾਨ ਦੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਨਜ਼ਰ ਆਏ । ਇਸ ਦੌਰਾਨ ਡੇਵਿਡ ਵਾਰਨਰ ਨੇ ਬੱਲੇ ਨਾਲ ਆਪਣੇ ਜੌਹਰ ਦਿਖਾਏ ਅਤੇ ਫਿਰ ਫੀਲਡਿੰਗ ਦੌਰਾਨ ਭੰਗੜਾ ਪਾ ਕੇ ਪਾਕਿਸਤਾਨੀ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਡੇਵਿਡ ਵਾਰਨਰ ਦਾ ਭੰਗੜਾ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।

ਡੇਵਿਡ ਵਾਰਨਰ

Exit mobile version