July 7, 2024 5:15 pm
David Warner

ਡੇਵਿਡ ਵਾਰਨਰ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣੇ

ਚੰਡੀਗੜ੍ਹ 27 ਦਸੰਬਰ 2022: ਡੇਵਿਡ ਵਾਰਨਰ (David Warner) ਆਪਣੇ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਵਾਲੇ ਦੂਜੇ ਆਸਟ੍ਰੇਲੀਆਈ ਅਤੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣ ਗਏ ਹਨ। ਵਾਰਨਰ ਨੇ ਮੰਗਲਵਾਰ ਨੂੰ ਇੱਥੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਰਿਟਾਇਰ ਹੋਣ ਤੋਂ ਪਹਿਲਾਂ 200 ਦੌੜਾਂ ਬਣਾਈਆਂ। ਜਨਵਰੀ 2020 ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਇਹ ਉਸਦਾ ਪਹਿਲਾ ਸੈਂਕੜਾ ਹੈ।

ਡੇਵਿਡ ਵਾਰਨਰ (David Warner)ਆਸਟ੍ਰੇਲੀਆ ਲਈ 100 ਟੈਸਟ ਮੈਚ ਖੇਡਣ ਵਾਲੇ 14ਵੇਂ ਕ੍ਰਿਕਟਰ ਬਣਨ ਤੋਂ ਪਹਿਲਾਂ, ਸਾਬਕਾ ਕਪਤਾਨ ਰਿਕੀ ਪੌਂਟਿੰਗ ਆਪਣੇ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਵਾਲਾ ਪਹਿਲਾ ਆਸਟ੍ਰੇਲੀਆਈ ਖਿਡਾਰੀ ਬਣ ਗਿਆ ਸੀ।

ਰਿਕੀ ਪੌਂਟਿੰਗ ਨੇ ਜਨਵਰੀ 2006 ਵਿੱਚ ਸਿਡਨੀ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਇਹ ਉਪਲਬਧੀ ਹਾਸਲ ਕੀਤੀ ਸੀ। ਪੋਂਟਿੰਗ ਨੇ ਫਿਰ ਦੋਵੇਂ ਪਾਰੀਆਂ ਵਿੱਚ ਸੈਂਕੜੇ (120 ਅਤੇ 143 ਨਾਬਾਦ) ਬਣਾਏ। ਇਹ ਕਾਰਨਾਮਾ ਕਰਨ ਵਾਲਾ ਉਹ ਦੁਨੀਆ ਦਾ ਇਕਲੌਤਾ ਬੱਲੇਬਾਜ਼ ਹੈ। ਵਾਰਨਰ ਨੇ ਆਪਣੇ 100ਵੇਂ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਲਗਾਇਆ। ਇਹ ਉਪਲਬਧੀ ਹਾਸਲ ਕਰਨ ਵਾਲਾ ਉਹ ਦੁਨੀਆ ਦਾ ਦੂਜਾ ਖਿਡਾਰੀ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ (218) ਨੇ ਇਹ ਕਾਰਨਾਮਾ ਫਰਵਰੀ 2021 ‘ਚ ਚੇਨਈ ‘ਚ ਭਾਰਤ ਖ਼ਿਲਾਫ਼ ਕੀਤਾ ਸੀ।