Site icon TheUnmute.com

ਵਿੱਦਿਆ ਅੰਮ੍ਰਿਤ ਮਹਾਉਤਸਵ ਲਈ ਸਿੱਖਿਆ ਖੇਤਰ ਵਿੱਚ ਸਿੱਖਣ ਸਿਖਾਉਣ ਵਿਧੀਆਂ ਲਈ ਨਾਮਜ਼ਦਗੀਆਂ ਭੇਜਣ ਦੀ ਮਿਤੀ 31 ਦਸੰਬਰ ਤੱਕ ਵਧਾਈ

Aam Aadmi Clinic

ਚੰਡੀਗੜ੍ਹ 02 ਦਸੰਬਰ 2022: ਸਿੱਖਿਆ ਵਿਭਾਗ ਪੰਜਾਬ ਦੇ 12 ਹਜ਼ਾਰ ਦੇ ਕਰੀਬ ਸਰਕਾਰੀ ਅਧਿਆਪਕਾਂ ਨੇ ਹੁਣ ਤੱਕ ਵਿੱਦਿਆ ਅੰਮ੍ਰਿਤ ਮਹਾਉਤਸਵ ਲਈ ਨਾਮਜ਼ਦਗੀ ਪ੍ਰਕਿਰਿਆ ਵਿੱਚ ਸ਼ਮੂਲੀਅਤ ਕਰ ਲਈ ਹੈ। ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਦੇਸ਼ ਦੇ ਸਮੂਹ ਅਧਿਆਪਕਾਂ ਦੇ ਵੱਲੋਂ ਜਮਾਤ ਵਿੱਚ ਵਿਦਿਆਰਥੀਆਂ ਦੇ ਸਿੱਖਣ-ਸਿਖਾਉਣ ਪ੍ਰਕਿਰਿਆ ਵਿੱਚ ਨਿਵੇਕਲੀਆਂ ਵਿਧੀਆਂ ਨੂੰ ਦਸਤਾਵੇਜ਼ ਵੱਜੋਂ ਤਿਆਰ ਕਰਕੇ ਵਿੱਦਿਆ ਅੰਮ੍ਰਿਤ ਮਹਾਉਤਸਵ ਤਹਿਤ ਨਾਮਜ਼ਦਗੀ ਪ੍ਰਕਿਰਿਆ ਵਿੱਚ ਭਾਗ ਲੈਣ ਲਈ 31 ਦਸੰਬਰ 2022 ਤੱਕ ਵਾਧਾ ਵੀ ਕੀਤਾ ਗਿਆ ਹੈ।

ਇਸ ਸੰਬੰਧੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਮੇਂ-ਸਮੇਂ ‘ਤੇ ਸਿਖਲਾਈ ਪ੍ਰੋਗਰਾਮਾਂ ਤਹਿਤ ਵਿਸ਼ਿਆਂ ਨੂੰ ਰੌਚਕ ਢੰਗ ਨਾਲ ਪੜ੍ਹਾਉਣ ਲਈ ਸਿੱਖਣ ਸਹਾਇਕ ਸਮੱਗਰੀ ਤਿਆਰ ਕਰਨ ਅਤੇ ਨਵੀਆਂ ਵਿਧੀਆਂ ਨਾਲ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਜਿਸਦੇ ਨਤੀਜੇ ਵੱਜੋਂ ਪੰਜਾਬ ਦੇ ਹਜ਼ਾਰਾਂ ਅਧਿਆਪਕ ਸਿੱਖਣ-ਸਿਖਾਉਣ ਦੀਆਂ ਨਿਵੇਕਲੀਆਂ ਵਿਧੀਆਂ ਨੂੰ ਦਸਤਾਵੇਜੀ ਰੂਪ ਦੇ ਰਹੇ ਹਨ। ਉਹਨਾਂ ਬਾਕੀ ਰਹਿੰਦੇ ਅਧਿਆਪਕਾਂ ਨੂੰ ਵੀ ਇਸ ਅੰਮ੍ਰਿਤ ਮਹਾਉਤਸਵ ਵਿੱਚ ਆਪਣੀ ਨਾਮਜ਼ਦਗੀ ਦਰਜ ਕਰਵਾਉਣ ਲਈ ਅਪੀਲ ਕੀਤੀ।

ਇਸ ਪ੍ਰੋਗਰਾਮ ਦੇ ਸਟੇਟ ਕੋਆਰਡੀਨੇਟਰ ਸੁਸ਼ੀਲ ਭਾਰਦਵਾਜ ਨੇ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਐਜੂਸੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਅਧਿਆਪਕਾਂ ਵੱਲੋਂ ਤਿਆਰ ਦਸਤਾਵੇਜਾਂ ਦਾ ਮੁਲਾਂਕਣ ਕਰਨ ਲਈ ਅੰਕ ਵੰਡ ਵੀ ਕੀਤੀ ਗਈ ਹੈ। ਇਸ ਤਹਿਤ ਸਿੱਖਣ ਸਿਖਾਉਣ ਵਿਧੀਆਂ, ਸਮੱਗਰੀ ਜਾਂ ਕਿਸੇ ਵੀ ਢੰਗ ਦੀ ਇਨੋਵੇਸ਼ਨ ਦੀ ਦਸਤਾਵੇਜ਼ੀ ਨੂੰ ਤਿਆਰ ਕਰਨ ਸਮੇਂ ਜਾਣ-ਪਛਾਣ 30 ਸੈਕਿੰਡ ਵਿੱਚ, ਉਦੇਸ਼ 60 ਸੈਕਿੰਡ, ਉਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਰੁਪਾਂਤਰਨ ਕਰਨ ਲਈ 150 ਸੈਕਿੰਡ ਅਤੇ ਬਣਦਾ ਪ੍ਰਾਵ ਦਰਸਾਉਣ ਦੇ ਲਈ 60 ਸੈਕਿੰਡ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।

ਇਹ ਦਸਤਾਵੇਜ਼ ਆਡੀਓ-ਵਿਜ਼ੂਅਲ ਰੂਪ ਵਿੱਚ ਕੁੱਲ 5 ਮਿੰਟ ਦੇ ਸਮੇਂ ਦਾ ਦਸਤਾਵੇਜ਼ ਅਧਿਆਪਕ ਵੱਲੋਂ ਅਪਲੋਡ ਕੀਤਾ ਜਾਣਾ ਹੈ। ਭਾਰਦਵਾਜ ਨੇ ਕਿਹਾ ਕਿ ਇਸ ਸੰਬੰਧੀ ਇੱਕ ਨਮੂਨੇ ਦੀ ਵੀਡੀਓ ਵੀ ਅਧਿਆਪਕਾਂ ਨਾਲ ਸਾਂਝੀ ਕੀਤੀ ਜਾਵੇਗੀ ਅਤੇ ਜਲਦ ਹੀ ਐਜੂਸੈੱਟ ਅਤੇ ਸੋਸ਼ਲ ਮੀਡੀਆਂ ਰਾਹੀਂ ਇਸ ਸੰਬੰਧੀ ਵਿਸ਼ੇਸ਼ ਲੈਕਚਰ ਅਧਿਆਪਕਾਂ ਲਈ ਸਾਂਝਾ ਕੀਤਾ ਗਿਆ ਹੈ।

Exit mobile version