Site icon TheUnmute.com

ਮੋਹਾਲੀ ‘ਚ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਦੀ ਯਾਦ ਦਿਵਾਉਣ ਲਈ ਰੋਜ਼ਾਨਾ 6000 ਡਲਿਵਰੀ ਪੈਕਟਾਂ ਨਾਲ ਪੁੱਜੇਗਾ ਸੁਨੇਹਾ

Mohali

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 07 ਮਈ, 2024: ਲੋਕਾਂ ਨੂੰ ਜਮਹੂਰੀਅਤ ਪ੍ਰਤੀ ਉਨ੍ਹਾਂ ਦੇ ਫਰਜ਼ ਦੀ ਯਾਦ ਦਿਵਾਉਣ ਲਈ ਇੱਕ ਹੋਰ ਪਹਿਲਕਦਮੀ ਕਰਦੇ ਹੋਏ, ਮੋਹਾਲੀ (Mohali) ਪ੍ਰਸ਼ਾਸਨ ਨੇ 1 ਜੂਨ, 2024 ਨੂੰ ਵੋਟ ਪਾਉਣ ਦਾ ਸੰਦੇਸ਼ ਦੇਣ ਲਈ ਆਪਣੇ ‘ਡਿਲੀਵਰੀ ਪਾਰਟਨਰ ਵਜੋਂ ਸਵਿਗੀ’ ਨੂੰ ਸ਼ਾਮਲ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸਵਿਗੀ ਦੀ ਚੋਣ ਕਰਨ ਪਿੱਛੇ ਉਸ ਦਾ ਵੱਡਾ ਗਾਹਕ ਆਧਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਹਾਲੀ ਵਿੱਚ, ਕੰਪਨੀ ਰੋਜ਼ਾਨਾ 6000 ਗਾਹਕਾਂ ਤੱਕ ਭੋਜਨ ਅਤੇ ਕਰਿਆਨੇ ਦੀਆਂ ਚੀਜ਼ਾਂ ਦੀ ਡਿਲਿਵਰੀ ਲਈ ਪਹੁੰਚ ਕਰਦੀ ਹੈ।

ਡਿਲੀਵਰੀ ਕਰਨ ਵਾਲੇ ਲੜਕਿਆਂ ਨੂੰ ਕਮੀਜ਼ਾਂ ‘ਤੇ ਲਾਉਣ ਲਈ ਬੈਜ ਵੀ ਦਿੱਤੇ ਗਏ ਹਨ ਜੋ ਇਹ ਸੰਦੇਸ਼ ਦਿੰਦੇ ਹਨ, “ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਦੇਸ਼ ਲਈ ਡਿਲੀਵਰ ਕਰੀਏ, ਮੈਂ ਮਤਦਾਨ ਕਰਨ ਦਾ ਵਾਅਦਾ ਕਰਦਾ ਹਾਂ।” ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਜੈਨ ਨੇ ਅੱਗੇ ਕਿਹਾ ਕਿ ਸਵਿੱਗੀ ਰਾਹੀਂ ਜੋ ਸੰਦੇਸ਼ ਸ਼ਹਿਰ ਵਾਸੀਆਂ ਨੂੰ ਦਿੱਤਾ ਜਾ ਰਿਹਾ ਹੈ, ਉਸ ਵਿੱਚ ਲਿਖਿਆ ਹੈ, ” ਜਦੋਂ ਅਸੀਂ ਤੁਹਾਡੀਆਂ ਘਰੇਲੂ ਲੋੜਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਹੁਣ ਸਮਾਂ ਹੈ ਕਿ ਤੁਸੀਂ ਆਪਣੇ ਦੇਸ਼ ਲਈ ਫਰਜ਼ ਨਿਭਾਓ।” ਉਪਰੋਕਤ ਸੰਦੇਸ਼ ਨੂੰ ਲੈ ਕੇ ਜਾਣ ਵਾਕਲੇ ਇੱਕ ਲੀਫਲੈਟ (ਪੈਂਫਲੈਟ) ਨੂੰ ਇਸਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਭੇਜੇ ਜਾਣ ਵਾਲੇ ਹਰੇਕ ਪੈਕੇਟ ਵਿੱਚ ਪਾਇਆ ਜਾ ਰਿਹਾ ਹੈ, ਜਿਸ ਤੇ ਇੱਕ ਕਿਯੂ ਆਰ ਸਕੈਨ ਕੋਡ ਵੀ ਹੈ।

ਜ਼ਿਲ੍ਹਾ (Mohali) ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਕਿਯੂ ਆਰ ਕੋਡ ਜਦੋਂ ਸਕੈਨ ਕੀਤਾ ਜਾਂਦਾ ਹੈ, ਤਾਂ ਇਹ ਮਤਦਾਤਾ ਫ਼ੋਟੋ ਸ਼ਨਾਖ਼ਤੀ ਕਾਰਡ ਦੇ ਵੇਰਵੇ ਜਾਂ ਵੋਟਰ ਵੇਰਵੇ ਭਰ ਕੇ ਬੂਥ ਦੀ ਸਥਿਤੀ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ 2024 ਨੂੰ ਪੋਲਿੰਗ ਬੂਥਾਂ ‘ਤੇ ਜਾ ਕੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਲੋਕਤੰਤਰ ਦੇ ਤਿਉਹਾਰ ਦਾ ਹਿੱਸਾ ਬਣਨ ਅਤੇ ਆਪਣਾ ਵੋਟ ਪਾਉਣ।

Exit mobile version