Site icon TheUnmute.com

ਡੀ. ਬੀ. ਈ. ਈ. ਵੱਲੋਂ 13 ਅਕਤੂਬਰ, 2023 ਨੂੰ ਪਲੇਸਮੈਂਟ ਕੈਂਪ

RAJASTHAN POLLS

ਐਸ.ਏ.ਐਸ.ਨਗਰ, 12 ਅਕਤੂਬਰ 2023: ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਮਾਡਲ ਕੈਰੀਅਰ ਸੈਂਟਰ ਅਤੇ ਪੀ. ਐੱਸ. ਡੀ. ਐੱਮ, ਐੱਸ. ਏ. ਐੱਸ ਨਗਰ, ਵੱਲੋਂ ਲਾਈਫ਼ ਸਟਾਇਲ ਇੰਰਨੈਸ਼ਨਲ ਲਿਮਟਿਡ ਲਈ ਦਿਨ- ਸ਼ੁੱਕਰਵਾਰ, 13 ਅਕਤੂਬਰ, 2023 ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕਰ ਰਿਹਾ ਹੈ ਅਤੇ ਦਿਨ ਸੋਮਵਾਰ 16 ਅਕਤੂਬਰ, 2023 ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਲਈ ਕੈਂਪ ਲਗਾਇਆ ਜਾਵੇਗਾ।

ਜਿਸ ਵਿੱਚ ਸੇਲ ਮੈਨੇਜਰ, ਟੀਮ ਲੀਡਰ ਲਈ ਭਰਤੀ ਹੋਵੇਗੀ। ਜਿੱਥੇ 18 ਤੋਂ 35 ਸਾਲ ਦੀ ਉਮਰ ਵਰਗ ਦੇ ਉਮੀਦਵਾਰ ਇਸ ਕੈਂਪ ਵਿੱਚ ਸ਼ਾਮਿਲ ਹੋ ਸਕਦੇ ਹਨ। ਇਸ ਕੈਂਪ ਵਿੱਚ ਦਸਵੀਂ, ਬਾਰਵੀਂ, ਅਤੇ ਗ੍ਰੈਜੂਏਸ਼ਨ ਆਦਿ ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ। ਲਾਈਫ਼ ਸਟਾਇਲ ਇੰਟਰਨੈਸ਼ਨਲ ਦੀ ਐੱਚ ਆਰ ਟੀਮ ਦੁਆਰਾ ਸਵੇਰੇ 9.30 ਵਜੇ ਤੋਂ 1.30 ਵਜੇ ਤੱਕ ਸੇਲਜ਼ ਐਸੋਸੀਏਟਸ/ਕੈਸ਼ੀਅਰ ਦੀ ਭਰਤੀ ਲਈ ਉਮੀਦਵਾਰਾਂ ਦੀ ਵਾਕਿਨ ਇੰਟਰਵਿਊ ਕੀਤੀ ਜਾਵੇਗੀ।

• ਦਸਵੀਂ ਅਤੇ ਬਾਰਵੀ ਪਾਸ ( ਫਰੈਸ਼ਰ) ਉਮੀਦਵਾਰ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ।
• ਉਮੀਦਵਾਰਾਂ ਲਈ ਤਨਖਾਹ ਦੀ ਦਰ 11,000 ਤੱਕ ਹੋਵੇਗੀ।
• ਨੌਕਰੀ ਦਾ ਸਥਾਨ ਐੱਸ. ਏ. ਐੱਸ.ਨਗਰ (ਮੋਹਾਲੀ) ਹੋਵੇਗਾ।

ਡਿਪਟੀ ਡਾਇਰੈਕਟਰ , ਡੀ. ਬੀ. ਈ. ਈ. ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਡੀ. ਬੀ. ਈ. ਈ. ਵੱਲੋਂ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਕੰਪਨੀਆਂ ਹਿੱਸਾ ਲੈਣਗੀਆਂ। ਉਹਨਾਂ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਜ਼ਿਊਮ ਅਤੇ ਸਬੰਧਿਤ ਦਸਤਾਵੇਜ਼ਾਂ ਨਾਲ ਡੀ. ਬੀ. ਈ. ਈ. ਦਫ਼ਤਰ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ, ਚਾਹਵਾਨ ਉਮੀਦਵਾਰ ਸਵੇਰੇ 9.30 ਵਜੇ ਡੀ. ਬੀ. ਈ. ਈ. ਕਮਰਾ ਨੰਬਰ 461, ਡੀਸੀ ਕੰਪਲੈਕਸ, ਸੈਕਟਰ 76, ਐਸ. ਏ. ਐੱਸ ਨਗਰ ਵਿਖੇ ਪਹੁੰਚਣ। ਨੌਕਰੀ ਦੀ ਭਾਲ ਕਰਦੇ ਉਮੀਦਵਾਰ ਆਪਣਾ ਰਿਜ਼ਿਊਮ ਈ. ਮੇਲ- dbeeplacementssasnagar@gmail.com ਰਾਹੀਂ ਦਫ਼ਤਰ ਵਿਖੇ ਪਹੁੰਚਾ ਸਕਦੇ ਹਨ।

Exit mobile version