NDRF

Cyclone: ਚੱਕਰਵਾਤ ਅਸਾਨੀ ਤੋਂ ਪ੍ਰਭਾਵਿਤ ਖੇਤਰਾਂ ‘ਚ ਬਚਾਅ ਤੇ ਰਾਹਤ ਕਾਰਜ ਲਈ NDRF ਦੀ 50 ਟੀਮਾਂ ਤਾਇਨਾਤ

ਚੰਡੀਗੜ੍ਹ 10 ਮਈ 2022: ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀਆਂ ਕੁੱਲ 50 ਟੀਮਾਂ ਨੂੰ ਗੰਭੀਰ ਚੱਕਰਵਾਤ ਅਸਾਨੀ ਤੋਂ ਪ੍ਰਭਾਵਿਤ ਖੇਤਰਾਂ ‘ਚ ਬਚਾਅ ਅਤੇ ਰਾਹਤ ਕਾਰਜ ਕਰਨ ਲਈ ਤਿਆਰ ਰੱਖਿਆ ਗਿਆ ਹੈ। ਸੰਘੀ ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਐਨਡੀਆਰਐਫ ਦੇ ਬੁਲਾਰੇ ਨੇ ਦੱਸਿਆ ਕਿ 50 ਟੀਮਾਂ ਵਿੱਚੋਂ 22 ਨੂੰ ਪੱਛਮੀ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿੱਚ ਤਾਇਨਾਤ ਕੀਤਾ ਗਿਆ ਹੈ |

ਇਸਦੇ ਨਾਲ ਹੀ ਬਾਕੀ 28 ਟੀਮਾਂ ਨੂੰ ਇਨ੍ਹਾਂ ਰਾਜਾਂ ਵਿੱਚ ਅਲਰਟ ਰਹਿਣ ਲਈ ਕਿਹਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ 12 ਟੀਮਾਂ, ਆਂਧਰਾ ਪ੍ਰਦੇਸ਼ ਵਿੱਚ ਨੌਂ ਅਤੇ ਉੜੀਸਾ ਦੇ ਬਾਲਾਸੋਰ ਵਿੱਚ ਇੱਕ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇੱਕ NDRF ਟੀਮ ਜਿਸ ਵਿੱਚ ਆਮ ਤੌਰ ‘ਤੇ 47 ਕਰਮਚਾਰੀ ਹੁੰਦੇ ਹਨ, ਪ੍ਰਭਾਵਿਤ ਲੋਕਾਂ ਨੂੰ ਬਚਾਉਣ ਅਤੇ ਰਾਹਤ ਕਾਰਜ ਸ਼ੁਰੂ ਕਰਨ ਲਈ ਦਰੱਖਤ ਕੱਟਣ ਦੇ ਸਾਧਨ, ਸੰਚਾਰ ਉਪਕਰਣ, ਰਬੜ ਦੀਆਂ ਕਿਸ਼ਤੀਆਂ ਅਤੇ ਮੁੱਢਲੀ ਡਾਕਟਰੀ ਸਹਾਇਤਾ ਨਾਲ ਲੈਸ ਹੁੰਦੇ ਹਨ।

ਭਾਰਤ ਮੌਸਮ ਵਿਭਾਗ (IMD) ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਚੱਕਰਵਾਤ ਪਹਿਲਾਂ ਹੀ ਤੀਬਰਤਾ ਦੇ ਉੱਚ ਪੱਧਰ ‘ਤੇ ਪਹੁੰਚ ਗਿਆ ਹੈ ਅਤੇ ਹੁਣ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਭੀਰ ਚੱਕਰਵਾਤੀ ਤੂਫ਼ਾਨ ਬੁੱਧਵਾਰ ਨੂੰ ਕਮਜ਼ੋਰ ਹੋ ਕੇ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਜਾਵੇਗਾ ਅਤੇ ਵੀਰਵਾਰ ਨੂੰ ਡੂੰਘੇ ਦਬਾਅ ਵਿੱਚ ਬਦਲ ਜਾਵੇਗਾ।

Scroll to Top