Site icon TheUnmute.com

Cyclone: ਮੌਸਮ ਵਿਭਾਗ ਵਲੋਂ ਚੱਕਰਵਾਤੀ ਤੂਫਾਨ ‘ਅਸਾਨੀ’ ਦੀ ਚਿਤਾਵਨੀ, ਆਂਧਰਾ ਪ੍ਰਦੇਸ਼ ਤੇ ਉੜੀਸਾ ਵੱਲ ਵਧਣ ਦੀ ਸੰਭਾਵਨਾ

Meteorological Department

ਚੰਡੀਗੜ੍ਹ 07 ਮਈ 2022: ਭਾਰਤ ਮੌਸਮ ਵਿਭਾਗ (Meteorological Department o India) ਵਲੋਂ ਚਿਤਵਨੀ ਜਾਰੀ ਕਰਦਿਆਂ ਕਿਹਾ ਕਿ ਬੰਗਾਲ ਦੀ ਖਾੜੀ ਵਿੱਚ ਘੁੰਮ ਰਹੇ ਤੂਫ਼ਾਨ ਦੇ ਐਤਵਾਰ ਸ਼ਾਮ ਨੂੰ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੱਕ ਚੱਕਰਵਾਤ ਵਿੱਚ ਬਦਲ ਕੇ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤੱਟਾਂ ਵੱਲ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਸਦੇ ਨਾਲ ਹੀ ਮੌਸਮ ਵਿਭਾਗ ਨੇ ਇੱਕ ਵਿਸ਼ੇਸ਼ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਮੌਸਮ ਪ੍ਰਣਾਲੀ ਦਬਾਅ ਵਾਲੇ ਖੇਤਰ ਵਿੱਚ ਬਦਲ ਗਈ ਹੈ ਅਤੇ ਸ਼ਨੀਵਾਰ ਸਵੇਰੇ 11.30 ਵਜੇ ਤੂਫਾਨ ਕਾਰ ਨਿਕੋਬਾਰ ਟਾਪੂ ਤੋਂ 170 ਕਿਲੋਮੀਟਰ ਪੱਛਮ ਅਤੇ ਪੋਰਟ ਬਲੇਅਰ ਤੋਂ 300 ਕਿਲੋਮੀਟਰ ਦੂਰ ਟਕਰਾਏਗਾ। ਇਹ ਦੱਖਣ-ਪੱਛਮ ਵਿੱਚ ਸਥਿਤ ਹੈ।

ਜਿਕਰਯੋਗ ਹੈ ਕਿ ਇਹ ਇਸ ਸੀਜ਼ਨ ਦਾ ਪਹਿਲਾ ਚੱਕਰਵਾਤੀ ਤੂਫਾਨ ਹੋਵੇਗਾ। ਤੂਫਾਨ ਦੇ ਐਤਵਾਰ ਨੂੰ ਪੂਰਬੀ-ਮੱਧ ਬੰਗਾਲ ਦੀ ਖਾੜੀ ‘ਤੇ ਇੱਕ ਚੱਕਰਵਾਤੀ ਤੂਫਾਨ ਵਿੱਚ ਤੀਬਰ ਹੋਣ ਅਤੇ ਉੱਤਰ-ਪੂਰਬ ਵੱਲ ਵਧਣ ਅਤੇ 10 ਮਈ ਤੱਕ ਉੱਤਰੀ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਦੇ ਤੱਟਾਂ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਇਸਦੇ ਨਾਲ ਹੀ ਮੌਸਮ ਵਿਭਾਗ ਵਲੋਂ ਮਛੇਰਿਆਂ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਅੰਡੇਮਾਨ ਸਾਗਰ ਅਤੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਮੁੰਦਰ ‘ਚ ਮੌਜੂਦ ਮਛੇਰਿਆਂ ਨੂੰ ਵੀ ਕੰਢੇ ‘ਤੇ ਪਰਤਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਮੱਛੀ ਫੜਨ ਅਤੇ ਸੈਰ-ਸਪਾਟਾ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਐਤਵਾਰ ਤੱਕ ਮੁਅੱਤਲ ਕਰਨ ਦਾ ਸੁਝਾਅ ਦਿੱਤਾ ਹੈ।

Exit mobile version