Site icon TheUnmute.com

ਰੂਸ ਦੀ ਰਾਜਧਾਨੀ ‘ਤੇ ਸਾਈਬਰ ਅਟੈਕ, ਸਭ ਤੋਂ ਵੱਡੀ ਟੈਕਸੀ ਕੰਪਨੀ ਦੀ ਵੈੱਬਸਾਈਟ ਹੈਕ

Russia

ਚੰਡੀਗੜ੍ਹ 02 ਸਤੰਬਰ 2022: ਰੂਸ (Russia) ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਛੇ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਰੂਸ ਦੀ ਰਾਜਧਾਨੀ ਮਾਸਕੋ (Moscow) ‘ਤੇ ਵੱਡਾ ਸਾਈਬਰ ਹਮਲਾ ਹੋਇਆ ਹੈ । ਰੂਸ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਦੀ ਵੈੱਬਸਾਈਟ ਹੈਕ ਕਰ ਲਈ ਗਈ ਹੈ। ਜਾਣਕਾਰੀ ਮੁਤਾਬਕ ਹੈਕਰ ਨੇ ਸਾਰੀਆਂ ਟੈਕਸੀਆਂ ਨੂੰ ਸੈਂਟਰਲ ਮਾਸਕੋ ਪਹੁੰਚਣ ਦਾ ਆਦੇਸ਼ ਦਿੱਤਾ ਹੈ। ਟੈਕਸੀ ਦੇ ਆਉਣ ਨਾਲ ਮਾਸਕੋ ਵਿੱਚ ਭਾਰੀ ਟ੍ਰੈਫਿਕ ਜਾਮ ਹੋ ਗਿਆ ਹੈ।

Exit mobile version