Site icon TheUnmute.com

CXO Meat: ਪੰਜਾਬ ਹੁਨਰ ਵਿਕਾਸ ਮਿਸ਼ਨ ਨੇ 50 ਹਜ਼ਾਰ ਨੌਕਰੀਆਂ ਪੈਦਾ ਕਰਨ ਲਈ 20 ਸਨਅਤਾਂ ਨਾਲ ਕੀਤੇ ਸਮਝੌਤੇ

Jobs

ਚੰਡੀਗੜ੍ਹ, 17 ਸਤੰਬਰ 2024: ਪੰਜਾਬ ਹੁਨਰ ਵਿਕਾਸ ਮਿਸ਼ਨ (PSDM) ਨੇ ਅੱਜ 20 ਉਦਯੋਗਾਂ ਅਤੇ ਇੰਡਸਟਰੀ ਐਸੋਸੀਏਸ਼ਨਾਂ ਨਾਲ ਸਮਝੌਤੇ ਸਹੀਬੱਧ ਕੀਤੇ ਹਨ | ਇਸ ਨਾਲ ਪੰਜਾਬ ‘ਚ ਨੌਜਵਾਨਾਂ ਲਈ 50,000 ਨੌਕਰੀਆਂ (Jobs) ਦੇ ਮੌਕੇ ਪੈਦਾ ਕੀਤੇ ਜਾਣਗੇ। ਇਸ ਸੰਬੰਧੀ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਜਾਣਕਾਰੀ ਸਨਅਤ ਦਿੱਗਜਾਂ ਅਤੇ ਭਾਈਵਾਲਾਂ ਦਰਮਿਆਨ ਸਹਿਯੋਗ ਨੂੰ ਵਧਾਉਣ ਲਈ ਚੀਫ਼ ਐਗਜ਼ੀਕਿਊਟਿਵ ਆਫ਼ਿਸਰ (CXO) ਮੀਟ-2024 ਦੌਰਾਨ ਦਿੱਤੀ ਹੈ।

ਇਸ ਮੌਕੇ ਕੈਬਿਨਟ ਮੰਤਰੀ ਅਮਨ ਅਰੋੜਾ ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਐਂਡ ਸਰਵਿਸ ਕੰਪਨੀਜ਼ (ਨੈਸਕਾਮ) ਅਤੇ ਮੋਹਾਲੀ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਦੀਆਂ ਇੰਡਸਟਰੀ ਐਸੋਸੀਏਸ਼ਨਾਂ ਸਮੇਤ 20 ਸਨਅਤ ਨਾਲ ਸਮਝੌਤੇ ਸਹੀਬੱਧ ਕੀਤੇ ਗਏ ਹਨ।

ਕੈਬਿਨਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਭਰ ”ਚ 750 ਉਮੀਦਵਾਰਾਂ ਵਾਲੇ 23 ਸਿਖਲਾਈ ਸੈਂਟਰਾਂ ਦਾ ਡਿਜੀਟਲੀ ਉਦਘਾਟਨ ਕੀਤਾ ਹੈ । ਇਸਦੇ ਨਾਲ ਵਿਸ਼ਵ ਹੁਨਰ ਮੁਕਾਬਲੇ ਦੇ 100 ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ।

ਇਸ ਸਮਾਗਮ ਦੌਰਾਨ ਸੂਬੇ ਦੇ ਨੌਜਵਾਨਾਂ ਅਤੇ ਵਰਕਫੋਰਸ ਦੇ ਭਵਿੱਖ ਨੂੰ ਬਿਹਤਰ ਬਣਾਉਣਾ ਦੇ ਵਿਸ਼ੇ ‘ਤੇ ਪੈਨਲ ਚਰਚਾ ਕਰਵਾਈ ਗਈ ਹੈ | ਇਸ ਪੈਨਲ ਚਰਚਾ ‘ਚ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ, ਪੰਜਾਬ ਵਿਕਾਸ ਕਮਿਸ਼ਨ ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ, ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਦੇ ਸਹਾਇਕ ਡਾਇਰੈਕਟਰ ਰੰਗੇ ਰਾਘਵ, ਆਰ.ਡੀ.ਐੱਸ.ਡੀ.ਈ. ਪੰਜਾਬ ਦੇ ਰੀਜ਼ਨਲ ਡਾਇਰੈਕਟਰ ਲੈਫ਼ਟੀਨੈਂਟ ਕਰਨਲ ਵਿਸ਼ਾਲ ਅਰੋੜਾ, ਬਾਬਾ ਫ਼ਰੀਦ ਹੈਲਥ ਐਂਡ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜੀਵ ਸੂਦ, ਮਾਈਕ੍ਰੋਸਾਫਟ ਦੇ ਉੱਤਰੀ ਭਾਰਤ ਲਈ ਐਜੂਕੇਸ਼ਨ ਫਾਰ ਨਾਰਥ ਇੰਡੀਆ ਦੇ ਡਾਇਰੈਕਟਰ ਮਿਸ ਸਵਾਤੀ ਕੌਸ਼ਲ, ਲਾਰਸਨ ਐਂਡ ਟੂਬਰੋ ਦੇ ਘਰੇਲੂ ਮਾਰਕੀਟਿੰਗ ਨੈੱਟਵਰਕ ਦੇ ਮੁਖੀ ਸੰਜੀਵ ਸ਼ਰਮਾ, ਤਕਨੀਕੀ ਸਿੱਖਿਆ, ਸਿਖਲਾਈ ਵਿਭਾਗ ਤੇ ਉਚੇਰੀ ਸਿੱਖਿਆ, ਨਵੀਂ ਦਿੱਲੀ ਦੇ ਡਾਇਰੈਕਟਰ ਭੁਪੇਸ਼ ਚੌਸ਼ਾਮਲ ਰਹੇ|

 

 

Exit mobile version