Site icon TheUnmute.com

CWG: ਰਾਸ਼ਟਰਮੰਡਲ ਖੇਡਾਂ 2026 ‘ਚ ਨਿਸ਼ਾਨੇਬਾਜ਼ੀ ਦੀ ਵਾਪਸੀ, ਕੁਸ਼ਤੀ ਸੂਚੀ ਤੋਂ ਬਾਹਰ

Commonwealth Games 2022

ਚੰਡੀਗੜ੍ਹ 05 ਅਕਤੂਬਰ 2022: 2026 ‘ਚ ਆਸਟ੍ਰੇਲੀਆ ਦੇ ਵਿਕਟੋਰੀਆ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ  (Commonwealth Games) ਦੀ ਸੂਚੀ ‘ਚ ਜਿੱਥੇ ਨਿਸ਼ਾਨੇਬਾਜ਼ੀ ਦੀ ਵਾਪਸੀ ਹੋਈ ਹੈ, ਪਰ ਦੂਜੇ ਪਾਸੇ ਰਾਸ਼ਟਰਮੰਡਲ ਖੇਡ ਮਹਾਸੰਘ ਨੇ ਬੁੱਧਵਾਰ ਨੂੰ ਖੇਡਾਂ ਦੀ ਸੂਚੀ ਜਾਰੀ ਕੀਤੀ ਅਤੇ ਇਸ ਵਿੱਚ ਅਜੇ ਵੀ ਕੁਸ਼ਤੀ ਸ਼ਾਮਲ ਨਹੀਂ ਹੈ। ਕੁਸ਼ਤੀ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ ਸਾਲ ਭਾਰਤ ਦੇ 12 ਪਹਿਲਵਾਨਾਂ ਨੇ ਮੁਕਾਬਲੇ ਵਿੱਚ ਭਾਗ ਲਿਆ ਅਤੇ ਸਾਰਿਆਂ ਨੇ ਮੈਡਲ ਜਿੱਤੇ। ਇਨ੍ਹਾਂ ਦੋਵਾਂ ਖੇਡਾਂ ਦਾ ਮੁਕਾਬਲੇ ਵਿੱਚ ਨਾ ਹੋਣਾ ਭਾਰਤ ਲਈ ਵੱਡਾ ਝਟਕਾ ਹੈ।

ਰਾਸ਼ਟਰਮੰਡਲ ਖੇਡ ਮਹਾਸੰਘ (CGF) ਅਤੇ ਰਾਸ਼ਟਰਮੰਡਲ ਖੇਡਾਂ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਵਿਕਟੋਰੀਆ 2026 CWG ਲਈ ਪੂਰੇ ਖੇਡ ਕਾਰਜਕ੍ਰਮ ਦਾ ਐਲਾਨ ਕੀਤਾ, ਜਿਸ ਵਿੱਚ 20 ਖੇਡਾਂ ਅਤੇ 26 ਈਵੈਂਟ ਸ਼ਾਮਲ ਹਨ। ਇਨ੍ਹਾਂ ਵਿੱਚੋਂ 9 ਸਿਰਫ਼ ਪੈਰਾ ਸਪੋਰਟਸ ਲਈ ਹਨ। ਜਿੱਥੇ ਇਨ੍ਹਾਂ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੀ ਵਾਪਸੀ ਭਾਰਤ ਲਈ ਇੱਕ ਸਵਾਗਤਯੋਗ ਕਦਮ ਹੈ, ਉਥੇ ਕੁਸ਼ਤੀ ਦੀ ਵਾਪਸੀ ਨਿਰਾਸ਼ਾਜਨਕ ਹੈ। ਸ਼ੂਟਿੰਗ ਨੂੰ ਬਰਮਿੰਘਮ ਵਿੱਚ ਹੋਈਆਂ ਪਿਛਲੀਆਂ ਖੇਡਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਰਾਸ਼ਟਰਮੰਡਲ ਖੇਡਾਂ 2026 ਵਿਕਟੋਰੀਆ ਵਿੱਚ 17 ਤੋਂ 29 ਮਾਰਚ 2026 ਤੱਕ ਕਰਵਾਈਆਂ ਜਾਣਗੀਆਂ।

Exit mobile version