Site icon TheUnmute.com

ਕਸਟਮ ਵਿਭਾਗ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ 593 ਗ੍ਰਾਮ ਸੋਨਾ ਬਰਾਮਦ

Amritsar airport

ਚੰਡੀਗੜ੍ਹ, 30 ਅਕਤੂਬਰ 2023: ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ (Amritsar airport) ਕਸਟਮ ਵਿਭਾਗ ਨੇ 2 ਦਿਨਾਂ ‘ਚ ਡੇਢ ਕਿੱਲੋ ਤੋਂ ਜ਼ਿਆਦਾ ਸੋਨਾ ਜ਼ਬਤ ਕੀਤਾ ਹੈ। ਦੋਵਾਂ ਮਾਮਲਿਆਂ ਵਿੱਚ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਕਸਟਮ ਐਕਟ 1962 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਮਾਮਲਿਆਂ ਵਿੱਚ ਤਸਕਰ ਇਸ ਨੂੰ ਪੇਸਟ ਬਣਾ ਕੇ ਸੋਨੇ ਦੀ ਤਸਕਰੀ ਕਰ ਰਹੇ ਸਨ ਤਾਂ ਜੋ ਕਸਟਮ ਵਿਭਾਗ ਦੇ ਧਿਆਨ ਤੋਂ ਬਚਿਆ ਜਾ ਸਕੇ।

ਪਹਿਲਾ ਮਾਮਲਾ ਬੀਤੇ ਦਿਨ ਦਾ ਹੈ। ਕਸਟਮ ਵਿਭਾਗ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 905.4 ਗ੍ਰਾਮ ਸੋਨਾ ਜ਼ਬਤ ਕੀਤਾ ਸੀ। ਸੋਮਵਾਰ ਨੂੰ ਅੰਮ੍ਰਿਤਸਰ ਕਸਟਮ ਵੱਲੋਂ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ, ਜਿਸ ਵਿੱਚ ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ  (Amritsar airport) ਤੋਂ 593.77 ਗ੍ਰਾਮ ਸੋਨੇ ਦੀ ਤਸਕਰੀ ਨੂੰ ਰੋਕਿਆ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਦੁਬਈ ਤੋਂ ਫਲਾਈਟ ਰਾਹੀਂ ਅੰਮ੍ਰਿਤਸਰ ਪੁੱਜੇ ਸਨ।

ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਸੋਨੇ ਦੀ ਪੇਸਟ ਬਣਾ ਕੇ ਸਰੀਰ ਵਿੱਚ ਛੁਪਾ ਕੇ ਲਿਆਂਦਾ ਗਿਆ ਸੀ ਪਰ ਜਦੋਂ ਕਸਟਮ ਵਿਭਾਗ ਨੇ ਤੁਰੰਤ ਚੈਕਿੰਗ ਕੀਤੀ ਤਾਂ ਸੋਨੇ ਦੀ ਤਸਕਰੀ ਨੂੰ ਫੜਨ ਵਿੱਚ ਸਫ਼ਲਤਾ ਮਿਲੀ।

Exit mobile version