Site icon TheUnmute.com

ਕਸਟਮ ਵਿਭਾਗ ਨੇ ਦਿੱਲੀ ਏਅਰਪੋਰਟ ‘ਤੇ ਇੱਕ ਵਿਅਕਤੀ ਨੂੰ 28 ਕਰੋੜ ਦੀਆਂ ਘੜੀਆਂ ਸਮੇਤ ਕੀਤਾ ਗ੍ਰਿਫਤਾਰ

ARREST

ਚੰਡੀਗੜ੍ਹ 06 ਅਕਤੂਬਰ 2022: ਕਸਟਮ ਵਿਭਾਗ (Customs Department) ਨੇ ਵੱਡੀ ਕਾਰਵਾਈ ਕਰਦਿਆਂ ਅੱਜ ਯਾਨੀ ਵੀਰਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport) ਤੋਂ 7 ਕੀਮਤੀ ਘੜੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਕੁੱਲ ਕੀਮਤ 28 ਕਰੋੜ ਦੱਸੀ ਜਾ ਰਹੀ ਹੈ।

ਕਸਟਮ ਵਿਭਾਗ ਦੇ ਮੁਤਾਬਕ ਕੀਮਤੀ ਘੜੀਆਂ ਦੀ ਤਸਕਰੀ ਕੀਤੀ ਜਾ ਰਹੀ ਸੀ। ਇਨ੍ਹਾਂ ਵਿਚ ਇੱਕ ਘੜੀ ਹੀਰੇ ਦੀ ਬਣੀ ਹੋਈ ਹੈ, ਜਿਸ ਦੀ ਕੀਮਤ 27 ਕਰੋੜ ਹੈ। ਘੜੀ ਤੋਂ ਇਲਾਵਾ ਬਰੇਸਲੇਟ ਅਤੇ ਆਈਫੋਨ 14 ਪ੍ਰੋ ਵੀ ਜ਼ਬਤ ਕੀਤਾ ਗਿਆ ਹੈ। ਇਹ ਯਾਤਰੀ ਦੁਬਈ ਤੋਂ ਦਿੱਲੀ ਏਅਰਪੋਰਟ ਪਹੁੰਚਿਆ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ |

Exit mobile version