Site icon TheUnmute.com

ਮਣੀਪੁਰ ਦੇ 11 ਹਿੰਸਾ ਪ੍ਰਭਾਵਿਤ ਜ਼ਿਲ੍ਹਿਆਂ ‘ਚ ਕਰਫਿਊ ‘ਚ ਦਿੱਤੀ ਢਿੱਲ

Manipur

ਚੰਡੀਗੜ੍ਹ, 10 ਮਈ 2023: ਹਿੰਸਾ ਪ੍ਰਭਾਵਿਤ ਮਣੀਪੁਰ (Manipur) ‘ਚ ਹਾਲਾਤ ‘ਚ ਹੌਲੀ-ਹੌਲੀ ਸੁਧਾਰ ਹੋ ਦੇਖਣ ਨੂੰ ਮਿਲ ਰਿਹਾ ਹੈ । ਬੀਤੇ ਦੋ ਦਿਨਾਂ ਵਿਚ ਸੂਬੇ ‘ਚ ਹਿੰਸਾ ਦੀ ਕੋਈ ਨਵੀਂ ਘਟਨਾ ਸਾਹਮਣੇ ਨਹੀਂ ਆਈ ਹੈ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇੰਫਾਲ ਪੱਛਮੀ, ਬਿਸ਼ਨੂੰਪੁਰ, ਚੁਰਾਚਾਂਦਪੁਰ ਅਤੇ ਜਿਰੀਬਾਮ ਸਮੇਤ 11 ਪ੍ਰਭਾਵਿਤ ਜ਼ਿਲ੍ਹਿਆਂ ‘ਚ ਬੁੱਧਵਾਰ ਸਵੇਰੇ 5 ਵਜੇ ਤੋਂ 6 ਘੰਟੇ ਲਈ ਕਰਫਿਊ ‘ਚ ਢਿੱਲ ਦਿੱਤੀ ਗਈ ਹੈ ।

ਜਿਕਰਯੋਗ ਹੈ ਕਿ ਮਣੀਪੁਰ (Manipur) ‘ਚ ਬਹੁ-ਗਿਣਤੀ ਮੈਏਤੀ ਭਾਈਚਾਰੇ ਵਲੋਂ ਉਸ ਨੂੰ ਅਨੁਸੂਚਿਤ ਜਨਜਾਤੀ (ਐੱਸ. ਟੀ.) ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਜਾਤੀ ਹਿੰਸਾ ‘ਚ 60 ਜਣੇ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 231 ਜਣੇ ਜ਼ਖਮੀ ਹੋਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।

ਅਧਿਕਾਰੀਆਂ ਮੁਤਾਬਕ ਚੁਰਾਚਾਂਦਪੁਰ ਤੋਂ 2500 ਪ੍ਰਭਾਵਿਤ ਲੋਕਾਂ ਅਤੇ ਸਰਹੱਦੀ ਸ਼ਹਿਰ ਮੋਰੇਹ ‘ਚ ਫਸੇ 518 ਨਾਗਰਿਕਾਂ ਨੂੰ ਮੰਗਲਵਾਰ ਨੂੰ ਇੰਫਾਲ ਲਿਆਂਦਾ ਗਿਆ ਹੈ । ਸੂਚਨਾ ਅਤੇ ਜਨਸੰਪਰਕ ਮੰਤਰੀ ਸਪਮ ਰੰਜਨ ਸਿੰਘ ਨੇ ਮੰਗਲਵਾਰ ਦੇਰ ਰਾਤ ਪੱਤਰਕਾਰ ਸੰਮੇਲਨ ‘ਚ ਦੱਸਿਆ ਕਿ ਰਾਹਤ ਕੈਂਪਾਂ ‘ਚ ਫ਼ਿਲਹਾਲ 4,000 ਨਾਗਰਿਕਾਂ ਨੇ ਸ਼ਰਨ ਲੈ ਰੱਖੀ ਹੈ, ਜਿੱਥੇ ਨਿਯਮਿਤ ਤੌਰ ‘ਤੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਮਨੋਵਿਗਿਆਨਕ ਕਾਉਂਸਲਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ 26,000 ਹੋਰ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਇਸ ‘ਚੋਂ ਕਈਆਂ ਨੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ‘ਚ ਸ਼ਰਨ ਲੈ ਲਈ ਹੈ।

Exit mobile version