July 7, 2024 3:08 pm
ਸੱਭਿਆਚਾਰਕ ਮੇਲੇ

ਸੱਭਿਆਚਾਰਕ ਮੇਲੇ ਸੂਬੇ ਦੀ ਮਜਬੂਤ ਭਾਈਚਾਰਕ ਸਾਂਝ, ਤਰੱਕੀ ਅਤੇ ਖੁਸ਼ਹਾਲੀ ਦੇ ਪ੍ਰਤੀਕ: ਹਰਜੋਤ ਬੈਂਸ

ਭਰਤਗੜ੍ਹ 26 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿਚ ਲੋਕਹਿੱਤ ਲਈ ਜਿਕਰਯੋਗ ਫੈਸਲੇ ਲਏ ਜਾ ਰਹੇ ਹਨ। ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਵਚਨਬੱਧਤਾ ਨੂੰ ਕਾਇਮ ਰੱਖਦੇ ਹੋਏ ਲੋਕਾਂ ਨੂੰ ਰਾਹਤ ਦੇਣ ਵਾਲੇ ਫੈਸਲਿਆਂ ਦੇ ਨਾਲ ਨਾਲ ਲੋਕ ਭਲਾਈ ਸਕੀਮਾਂ ਦਾ ਵਿਸਥਾਰ ਕੀਤਾ ਜਾਂ ਰਿਹਾ ਹੈ।

ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਨੇੜਲੇ ਪਿੰਡ ਆਲੋਵਾਲ ਵਿਖੇ ਆਯੋਜਿਤ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਸੱਭਿਆਚਾਰਕ ਸਮਾਗਮ ਵਿਚ ਇਕੱਤਰਿਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਖੁਸ਼ਹਾਲੀ ਤੇ ਤਰੱਕੀ ਦੀਆਂ ਨਵੀਆਂ ਪੁਲਾਗਾ ਪੁੱਟ ਰਿਹਾ ਹੈ, ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮਿਲੀ ਅਗਵਾਈ ਅਤੇ ਸੇਧ ਨਾਲ ਅਸੀ ਸੂਬੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਜਿਕਰਯੋਗ ਸੁਧਾਰ ਹੋ ਰਹੇ ਹਨ। ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਮਜਬੂਤ ਭਾਈਚਾਰਕ ਸਾਂਝ ਤਰੱਕੀ ਤੇ ਖੁਸ਼ਹਾਲੀ ਦੇ ਪ੍ਰਤੀਕ ਸੱਭਿਆਚਾਰਕ ਮੇਲੇ ਆਯੋਜਿਤ ਕਰਨ ਵਾਲੀਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ, ਕਿਉਕਿ ਭਾਈਚਾਰਕ ਸਾਝ ਦੀ ਮਜਬੂਤੀ ਹੀ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਵਿਚ ਹੋਏ ਜਿਕਰਯੋਗ ਸੁਧਾਰ ਦੀ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੋਜੂਦ ਹਾਲਾਤ ਪਹਿਲਾ ਨਾਲੋ ਬਿਹਤਰ ਹੋ ਰਹੇ ਹਨ, ਸੂਬੇ ਦੀ ਆਰਥਿਕਤਾ ਮਜਬੂਤ ਹੋਣ ਨਾਲ ਅਸੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਸਮਰੱਥ ਹੋ ਰਹੇ ਹਾਂ।

ਉਨ੍ਹਾਂ ਨੇ ਕਿਹਾ ਕਿ ਸਾਫ ਸੁਥਰਾ ਭ੍ਰਿਸਟਾਚਾਰ ਮੁਕਤ ਪ੍ਰਸਾਸ਼ਨ ਦੇਣਾ ਸਾਡੀ ਜਿੰਮੇਵਾਰੀ ਹੈ, ਅਸੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਾਂ।ਸੱਭਿਆਚਾਰਕ ਸਮਾਗਮ ਦੇ ਪ੍ਰਬੰਧਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਪਿੰਡਾਂ ਵਿਚ ਕਰਵਾਉਣ ਨਾਲ ਨੋਜਵਾਨਾਂ ਨੂੰ ਨਵੀ ਸੇਧ ਮਿਲ ਰਹੀ ਹੈ। ਸੰਸਥਾ ਵੱਲੋ ਕੈਬਨਿਟ ਮੰਤਰੀ ਦਾ ਸਮਾਗਮ ਵਿਚ ਪਹੁੰਚਣ ਤੇ ਵਿਸੇਸ ਸਨਮਾਨ ਕੀਤਾ ਗਿਆ। ਸੱਭਿਆਚਾਰਕ ਸਮਾਗਮ ਵਿਚ ਰਣਜੀਤ ਬਾਵਾ, ਏਕਮ ਚਨੋਲੀ, ਹਾਕਮ ਬਖਤਰੀਵਾਲਾ, ਹਰਵਿੰਦਰ ਨੂਰਪੁਰੀ ਨੇ ਲੋਕ ਗੀਤਾਂ, ਧਾਰਮਿਕ ਅਤੇ ਸੱਭਿਆਚਾਰਕ ਗੀਤਾ ਰਾਹੀ ਲੋਕਾਂ ਨੂੰ ਕੀਲਿਆ।

ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਭਨੂਪਲੀ, ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ, ਡਾ.ਸੰਜੀਵ ਗੌਤਮ, ਜੁਝਾਰ ਸਿੰਘ ਆਸਪੁਰ, ਦਰਸ਼ਨ ਸਿੰਘ ਅਟਾਰੀ, ਕੇਸਰ ਸਿੰਘ ਸੰਧੂ, ਜਗੀਰ ਸਿੰਘ ਬਡਵਾਲ, ਜਿੰਮੀ ਡਾਢੀ, ਗੁਰਚਰਨ ਸਿੰਘ ਬੇਲੀ, ਮਨਜੀਤ ਸਿੰਘ ਆਲੋਵਾਲ, ਹੈਪੀ ਚੋਧਰੀ, ਲੱਕੀ ਚੋਧਰੀ, ਬੰਤ ਸਿੰਘ ਚੋਹਾਨ, ਸਰਪੰਚ ਰਚਨਾ ਸਿੰਘ ਆਦਿ ਹਾਜ਼ਰ ਸਨ।