ਚੰਡੀਗੜ੍ਹ, 12 ਅਪ੍ਰੈਲ 2023: (CSK vs RR) ਇੰਡੀਅਨ ਪ੍ਰੀਮੀਅਰ ਲੀਗ (IPL) 2023 ‘ਚ ਅੱਜ ਲੀਗ ਪੜਾਅ ਦੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਜਸਥਾਨ ਰਾਇਲਸ (RR) ਆਹਮੋ-ਸਾਹਮਣੇ ਹੋਣਗੀਆਂ । ਇਹ ਮੈਚ ਚੇਨਈ ਦੇ ਚੇਪੌਕ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵਾਂ ਟੀਮਾਂ ਨੇ ਟੂਰਨਾਮੈਂਟ ‘ਚ ਹੁਣ ਤੱਕ 3 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ 2 ‘ਚ ਜਿੱਤ ਅਤੇ ਇਕ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਚੇਨਈ ਸੁਪਰ ਕਿੰਗਜ਼ (CSK) ਨੂੰ ਆਈਪੀਐਲ ਦੇ ਸ਼ੁਰੂਆਤੀ ਮੈਚ ਵਿੱਚ ਗੁਜਰਾਤ ਟਾਈਟਨਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਟੀਮ ਨੇ ਲਖਨਊ ਨੂੰ ਘਰੇਲੂ ਮੈਦਾਨ ‘ਤੇ ਅਤੇ ਮੁੰਬਈ ‘ਚ ਮੁੰਬਈ ਨੂੰ ਹਰਾਇਆ। ਅਜਿੰਕਿਆ ਰਹਾਣੇ, ਮੋਈਨ ਅਲੀ, ਰਿਤੂਰਾਜ ਗਾਇਕਵਾੜ ਅਤੇ ਮਹਿੰਦਰ ਸਿੰਘ ਧੋਨੀ ਟੀਮ ਦੇ ਚੋਟੀ ਦੇ ਖਿਡਾਰੀ ਹਨ। ਰਾਇਲਜ਼ ਦੇ ਖਿਲਾਫ ਟੀਮ ਦੇ 4 ਵਿਦੇਸ਼ੀ ਮੋਈਨ ਅਲੀ, ਮਿਸ਼ੇਲ ਸੈਂਟਨਰ, ਡਵੇਨ ਪ੍ਰੀਟੋਰੀਅਸ ਅਤੇ ਡੇਵੋਨ ਕੋਨਵੇ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਦੀਪਕ ਚਾਹਰ ਅਤੇ ਬੇਨ ਸਟੋਕਸ ਵੀ ਕੁਝ ਮੈਚਾਂ ਲਈ ਟੀਮ ਦਾ ਹਿੱਸਾ ਨਹੀਂ ਹੋਣਗੇ।
ਰਾਜਸਥਾਨ ਨੂੰ ਆਪਣੇ ਪਹਿਲੇ ਮੈਚ ਵਿੱਚ ਹੈਦਰਾਬਾਦ ਨੂੰ ਹਰਾਉਣ ਤੋਂ ਬਾਅਦ ਪੰਜਾਬ ਤੋਂ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਟੀਮ ਨੇ ਵਾਪਸੀ ਕਰਦੇ ਹੋਏ ਦਿੱਲੀ ਨੂੰ 57 ਦੌੜਾਂ ਨਾਲ ਹਰਾਇਆ। ਟੀਮ ਦੇ ਸਿਖਰਲੇ ਕ੍ਰਮ ਵਿੱਚ ਜੋਸ ਬਟਲਰ, ਯਸ਼ਸਵੀ ਜੈਸਵਾਲ, ਸੰਜੂ ਸੈਮਸਨ ਅਤੇ ਸ਼ਿਮਰੋਨ ਹੇਟਮਾਇਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਗੇਂਦਬਾਜ਼ੀ ‘ਚ ਯੁਜਵੇਂਦਰ ਚਾਹਲ ਅਤੇ ਟ੍ਰੇਂਟ ਬੋਲਟ ਲਗਾਤਾਰ ਵਿਕਟਾਂ ਲੈ ਰਹੇ ਹਨ।