June 30, 2024 9:06 pm

CRPF ਦੇ ਜਵਾਨ ਨੇ ਆਪਣੇ ਹੀ ਸਾਥੀਆਂ ‘ਤੇ ਚਲਾਈਆਂ ਗੋਲੀਆਂ, 4 ਦੀ ਮੌਤ 3 ਜਖਮੀ

ਚੰਡੀਗੜ੍ 8 ਨਵੰਬਰ; ਛੱਤੀਸਗੜ੍ਹ ਵਿੱਚ ਕੇਂਦਰੀ ਰਜਿਰਵ ਪੁਲਸ ਬਲ (CRPF) ਦੇ ਜਵਾਨ ਵੱਲੋਂ ਆਪਣੇ ਹੀ ਸਾਥੀਆਂ ਉਤੇ ਗੋਲੀ ਚਲਾਉਣ ਨਾਲ 4 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ। ਛੱਤੀਸਗੜ੍ਹ ਦੇ ਸੁਕਮਾ ਵਿੱਚ ਸੀ.ਆਰ.ਪੀ.ਐਫ. ਦੇ ਜਵਾਨ ਨੇ ਸਵੇਰੇ 3.25 ਵਜੇ ਆਪਣੇ ਹੀ ਸਾਥੀਆਂ ਉਤੇ ਗੋਲੀ ਚਲਾ ਦਿੱਤੀ। ਸੀ.ਆਰ.ਪੀ.ਐਫ. ਨੇ ਘਟਨਾ ਉਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਜਵਾਨ ਰੀਤੇਸ਼ ਰੰਜਨ ਨੇ ਪੁਲਸ ਸਟੇਸ਼ਨ ਮਰਿਗੁਡਾ ਦੇ ਤਹਿਤ ਲਿੰਗਾਪਲੀ ਵਿੱਚ ਤੈਨਾਤ ਕੰਪਨੀ ਜਵਾਨਾਂ ਉਤੇ ਗੋਲੀਆਂ ਚਲਾਈਆਂ, ਇਸ ਘਟਨਾ ਵਿੱਚ ਸੱਤ ਜਵਾਨ ਜ਼ਖਮੀ ਹੋ ਗਏ, ਜ਼ਖਮੀਆਂ ਨੂੰ ਤੁਰੰਤ ਭਰਦਾਚਲਮ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।