ਚੰਡੀਗੜ੍ਹ 15 ਦਸੰਬਰ 2021: ਸੋਸ਼ਲ ਮੀਡੀਆ ‘ਤੇ CRPF ਜਵਾਨਾਂ ਦਾ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ (Uttar Pardesh) ਦੇ ਰਾਏਬਰੇਲੀ ਵਿੱਚ ਇੱਕ ਵਿਆਹ ਵਿੱਚ ਸੀਆਰਪੀਐਫ ( CRPF ) ਦੇ ਕਈ ਜਵਾਨ ਲਾੜੀ ਦੇ ਭਰਾ ਦੇ ਰੂਪ ਵਿੱਚ ਪਹੁੰਚੇ, ਜਿਸ ਨੂੰ ਦੇਖ ਉੱਥੇ ਮੌਜੂਦ ਸਾਰੇ ਮਹਿਮਾਨ ਹੈਰਾਨ ਰਹਿ ਗਏ। ਸ਼ਹੀਦ ਦੀ ਭੈਣ ਦੇ ਵਿਆਹ ਵਿੱਚ ਜਦੋਂ ਸੀਆਰਪੀਐਫ ( CRPF ) ਦੇ ਜਵਾਨਾਂ ਨੇ ਭਰਾ ਦਾ ਫਰਜ਼ ਨਿਭਾਇਆ, ਤਾਂ ਇਸ ਵਿਆਹ ਵਿੱਚ ਸ਼ਾਮਲ ਹੋਏ ਲੋਕਾਂ ਦੀਆਂ ਅੱਖਾਂ ਵਿੱਚ ਆਪਣੇ ਆਪ ਹੀ ਹੰਝੂ ਆ ਗਏ। ਦਰਅਸਲ ਇਸ ਭੈਣ ਦਾ ਭਰਾ ਸ਼ਹੀਦ ਹੋ ਗਿਆ ਸੀ, ਜਿਸ ਤੋਂ ਬਾਅਦ ਦੋਸਤਾਂ ਨੇ ਵਿਆਹ ‘ਚ ਲਾੜੀ ਦੇ ਭਰਾ ਦਾ ਫਰਜ਼ ਨਿਭਾਇਆ।
ਦੱਸ ਦਈਏ ਕਿ ਦੱਖਣੀ ਕਸ਼ਮੀਰ (Kashmir) ਦੇ ਅੱਤਵਾਦ ਪ੍ਰਭਾਵਿਤ ਖੇਤਰ ਪੁਲਵਾਮਾ ਦੇ ਲੇਥਪੁਰਾ ਵਿੱਚ ਸਥਿਤ ਸੀਆਰਪੀਐਫ (CRPF) ਦੀ 110 ਬਟਾਲੀਅਨ ਵਿੱਚ ਤਾਇਨਾਤ ਸਿਪਾਹੀ ਸ਼ੈਲੇਂਦਰ ਪ੍ਰਤਾਪ ਸਿੰਘ 5 ਅਕਤੂਬਰ 2020 ਨੂੰ ਅੱਤਵਾਦੀਆਂ ਤੋਂ ਮੋਰਚਾ ਸੰਭਾਲਦੇ ਹੋਏ ਸ਼ਹੀਦ ਹੋ ਗਏ ਸਨ। ਦੇਸ਼ ਦੀ ਲਈ ਕੁਰਬਾਨੀ ਦੇਣ ਵਾਲੇ ਇਸ ਜਵਾਨ ਦੀ ਭੈਣ ਦੇ ਵਿਆਹ ਵਿੱਚ ਪਹੁੰਚ ਕੇ ਸੀਆਰਪੀਐਫ (CRPF) ਦੇ ਜਵਾਨਾਂ ਨੇ ਭਰਾ ਦਾ ਫਰਜ਼ ਨਿਭਾਇਆ।
ਰਾਏਬਰੇਲੀ ਦੇ ਸ਼ਹੀਦ ਜਵਾਨ ਸ਼ੈਲੇਂਦਰ ਪ੍ਰਤਾਪ ਸਿੰਘ ਦੀ ਭੈਣ ਜੋਤੀ ਸਿੰਘ ਦਾ ਵਿਆਹ 13 ਦਸੰਬਰ 2021 ਨੂੰ ਹੋਇਆ ਸੀ। ਸਮਾਰੋਹ ਵਿੱਚ ਸ਼ਾਮਲ ਹੋਏ ਮਹਿਮਾਨਾਂ ਦੇ ਵਿੱਚ ਜਦੋਂ ਸੀਆਰਪੀਐਫ ਦੇ ਜਵਾਨ ਅਚਾਨਕ ਵਿਆਹ ਵਿੱਚ ਪਹੁੰਚੇ ਤਾਂ ਸਾਬੀ ਦੀਆਂ ਅੱਖਾਂ ਨਮ ਹੋ ਗਈਆਂ, ਉਨ੍ਹਾਂ ਨੇ ਨਾ ਸਿਰਫ ਵਿਆਹ ਦੀਆਂ ਰਸਮਾਂ ਵਿੱਚ ਹਿੱਸਾ ਲਿਆ ਬਲਕਿ ਆਪਣੀ ਭੈਣ ਨੂੰ ਇੱਕ ਭਰਾ ਵਾਂਗ ਆਸ਼ੀਰਵਾਦ ਅਤੇ ਤੋਹਫਾ ਵੀ ਦਿੱਤਾ। ਇਸ ਤੋਂ ਇਲਾਵਾ ਫੁੱਲਾਂ ਦੀ ਚਾਦਰ ਨਾਲ ਸਜੀ ਫ਼ੁਲਕਾਰੀ ਫੜ ਕੇ ਆਪਣੀ ਭੈਣ ਨੂੰ ਸਟੇਜ ‘ਤੇ ਬਿਠਾ ਕੇ ਖੁਸ਼ੀ ਖੁਸ਼ੀ ਘਰ ਨੂੰ ਵਿਦਾ ਕੀਤਾ।