ਚੰਡੀਗੜ੍ਹ, 16 ਸਤੰਬਰ 2024: ਨਸ਼ਿਆਂ ਖ਼ਿਲਾਫ ਜਲੰਧਰ ਪੁਲਿਸ ਨੂੰ ਇੱਕ ਅਹਿਮ ਕਾਮਯਾਬੀ ਮਿਲੀ ਹੈ | ਸੀ.ਆਈ.ਏ ਸਟਾਫ਼ ਜਲੰਧਰ ਸਿਟੀ ਪੁਲਿਸ ਦੀ ਟੀਮ ਨੇ ਜਲੰਧਰ ਦੇ ਪੋਸ਼ ਏਰੀਆ ਗ੍ਰੀਨ ਪਾਰਕ ਤੋਂ ਇੱਕ ਨਸ਼ਾ ਤਸਕਰ ਨੂੰ ਇੱਕ ਕਿੱਲੋ ਹੈਰੋਇਨ ਅਤੇ ਕਰੀਬ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ | ਇਸਦੇ ਨਾਲ ਹੀ ਪੁਲਿਸ ਨੇ ਫ਼ਿਰੋਜ਼ਪੁਰ ਤੋਂ ਚਾਰ ਹੋਰ ਨਸ਼ਾ ਤਸਕਰਾਂ (drug smugglers) ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਕਰੀਬ ਦਸ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ। ਫਿਲਹਾਲ ਸੀ.ਆਈ.ਏ ਸਟਾਫ਼ ਜਲੰਧਰ ਸਿਟੀ ਵੱਲੋਂ ਮੁਲਜ਼ਮਾਂ (drug smugglers) ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦੀ ਜਾਂਚ ਜਾਰੀ ਹੈ ਕਿ ਮੁਲਜ਼ਮ ਸਰਹੱਦ ‘ਤੇ ਕਿਹੜੇ ਨਸ਼ਾ ਤਸਕਰ ਨਾਲ ਜੁੜੇ ਹੋਏ ਸਨ।