Site icon TheUnmute.com

Cricket World Cup 2023: ਵਿਸ਼ਵ ਕੱਪ 2023 ਲਈ ਪਾਕਿਸਤਾਨ ਦੀ 15 ਮੈਂਬਰੀ ਟੀਮ ਦਾ ਐਲਾਨ

Pakistan

ਚੰਡੀਗੜ੍ਹ, 22 ਸਤੰਬਰ, 2023: ਪਾਕਿਸਤਾਨ (Pakistan) ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਆਈਸੀਸੀ ਵਿਸ਼ਵ ਕੱਪ 2023 ਲਈ ਪਾਕਿਸਤਾਨ ਦੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਬਾਬਰ ਆਜ਼ਮ ਪਾਕਿਸਤਾਨ ਦੀ ਕਮਾਨ ਸੰਭਾਲਣਗੇ। ਪਾਕਿਸਤਾਨ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 6 ਅਕਤੂਬਰ ਨੂੰ ਨੀਦਰਲੈਂਡ ਖ਼ਿਲਾਫ਼ ਕਰੇਗਾ। ਨਸੀਮ ਦੇ ਮੋਢੇ ਦੀ ਸੱਟ ਨੂੰ ਠੀਕ ਹੋਣ ਵਿੱਚ ਲੰਮਾ ਸਮਾਂ ਲੱਗੇਗਾ। ਨਸੀਮ ਦੀ ਜਗ੍ਹਾ ਹਸਨ ਅਲੀ ਨੂੰ ਵਿਸ਼ਵ ਕੱਪ ਟੀਮ ‘ਚ ਜਗ੍ਹਾ ਦਿੱਤੀ ਗਈ ਹੈ।

ਵਿਸ਼ਵ ਕੱਪ 2023 ਲਈ ਪਾਕਿਸਤਾਨ (Pakistan) ਦੀ ਟੀਮ:

ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (ਉਪ-ਕਪਤਾਨ), ਫਖਰ ਜ਼ਮਾਨ, ਇਮਾਮ ਉਲ ਹੱਕ, ਅਬਦੁੱਲਾ ਸ਼ਫੀਕ, ਮੁਹੰਮਦ ਰਿਜ਼ਵਾਨ, ਸਲਮਾਨ ਆਗਾ, ਸਾਊਦ ਸ਼ਕੀਲ, ਇਫਤਿਖਾਰ ਅਹਿਮਦ, ਮੁਹੰਮਦ ਨਵਾਜ਼, ਸਮਾਂ ਮੀਰ, ਹਰਿਸ ਰਾਊਫ, ਮੁਹੰਮਦ ਵਸੀਮ ਜੂਨੀਅਰ, ਹਸਨ ਅਲੀ ਅਤੇ ਸ਼ਾਹੀਨ ਅਫਰੀਦੀ।

ਰਿਜ਼ਰਵ: ਮੁਹੰਮਦ ਹਾਰਿਸ , ਜ਼ਮਾਨ ਖਾਨ, ਅਬਰਾਰ ਅਹਿਮਦ।

Image Credit: Pakistan Cricket Board

Exit mobile version