Site icon TheUnmute.com

Cricket: ਰਵੀ ਬਿਸ਼ਨੋਈ ਨੇ ਟੀ-20 ‘ਚ ਬਣਾਇਆ ਰਿਕਾਰਡ, ਬੁਮਰਾਹ ਤੇ ਅਰਸ਼ਦੀਪ ਨੂੰ ਛੱਡਿਆ ਪਿੱਛੇ

Ravi Bishnoi

ਚੰਡੀਗੜ੍ਹ, 13 ਅਕਤੂਬਰ 2024: ਹੈਦਰਾਬਾਦ ‘ਚ ਖੇਡੇ ਗਏ ਤੀਜੇ ਟੀ-20 ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾਕੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਕੇ ਕਲੀਨ ਸਵੀਪ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਸੰਜੂ ਸੈਮਸਨ ਦੇ ਸੈਂਕੜੇ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਦੇ ਅਰਧ ਸੈਂਕੜੇ ਦੀ ਮੱਦਦ ਨਾਲ 20 ਓਵਰਾਂ ‘ਚ 6 ਵਿਕਟਾਂ ’ਤੇ 297 ਦੌੜਾਂ ਬਣਾਈਆਂ। ਜਵਾਬ ‘ਚ ਬੰਗਲਾਦੇਸ਼ ਦੀ ਟੀਮ ਨਿਰਧਾਰਤ ਓਵਰਾਂ ਵਿੱਚ ਸੱਤ ਵਿਕਟਾਂ ’ਤੇ 164 ਦੌੜਾਂ ਹੀ ਬਣਾ ਸਕੀ।

ਇਸ ਮੈਚ ‘ਚ ਰਵੀ ਬਿਸ਼ਨੋਈ (Ravi Bishnoi) ਦੇ ਨਾਂ ਇੱਕ ਰਿਕਾਰਡ ਦਰਜ ਹੋ ਗਿਆ ਹੈ, ਬਿਸ਼ਨੋਈ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ 50 ਵਿਕਟਾਂ ਪੂਰੀਆਂ ਕਰ ਲਈਆਂ ਹਨ। ਰਵੀ ਬਿਸ਼ਨੋਈ ਨੇ ਚਾਰ ਓਵਰਾਂ ‘ਚ 30 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਬਿਸ਼ਨੋਈ ਨੇ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ, ਲਿਟਨ ਦਾਸ ਅਤੇ ਰਿਸ਼ਾਦ ਹੁਸੈਨ ਦੀਆਂ ਵਿਕਟਾਂ ਲਈਆਂ।

ਉਹ ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਬੁਮਰਾਹ ਨੂੰ ਪਿੱਛੇ ਛੱਡ ਕੇ 50 ਟੀ-20 ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਬਣ ਗਿਆ ਹੈ। ਰਵੀ ਬਿਸ਼ਨੋਈ ਨੇ ਆਪਣੇ ਸਪੈੱਲ ਦੀ ਸ਼ੁਰੂਆਤ ਮੇਡਨ ‘ਤੇ ਵਿਕਟ ਲੈ ਕੇ ਕੀਤੀ। ਆਪਣੇ ਪਹਿਲੇ ਹੀ ਓਵਰ ਵਿੱਚ ਉਸ ਨੇ ਸ਼ਾਂਤੋ ਨੂੰ ਪੈਵੇਲੀਅਨ ਭੇਜਿਆ।

ਫਿਰ ਰਵੀ (Ravi Bishnoi)  ਨੇ ਆਪਣੇ ਤੀਜੇ ਓਵਰ ‘ਚ ਲਿਟਨ ਅਤੇ ਆਖਰੀ ਓਵਰ ‘ਚ ਰਿਸ਼ਾਦ ਨੂੰ ਆਊਟ ਕੀਤਾ। 50 ਵਿਕਟਾਂ ਪੂਰੀਆਂ ਕਰਨ ਸਮੇਂ ਰਵੀ ਬਿਸ਼ਨੋਈ ਦੀ ਉਮਰ 24 ਸਾਲ 37 ਦਿਨ ਸੀ। ਜਦੋਂ ਕਿ ਅਰਸ਼ਦੀਪ ਨੇ 24 ਸਾਲ 196 ਦਿਨ ਦੀ ਉਮਰ ਵਿੱਚ ਅਜਿਹਾ ਕੀਤਾ। ਜਸਪ੍ਰੀਤ ਬੁਮਰਾਹ ਨੇ 25 ਸਾਲ 80 ਦਿਨ ਦੀ ਉਮਰ ਵਿੱਚ ਅਜਿਹਾ ਕੀਤਾ ਸੀ।

ਭਾਰਤ ਲਈ ਸਭ ਤੋਂ ਤੇਜ਼ 50 ਟੀ-20 ਵਿਕਟਾਂ ਲੈਣ ‘ਚ ਕੁਲਦੀਪ ਯਾਦਵ ਨੇ 30 ਮੈਚ ਲਏ, ਅਰਸ਼ਦੀਪ ਸਿੰਘ ਨੇ 33 ਮੈਚ ਲਏ, ਰਵੀ ਬਿਸ਼ਨੋਈ ਨੇ 33 ਮੈਚ ਲਏ ਅਤੇ ਜਸਪ੍ਰੀਤ ਬੁਮਰਾਹ ਨੇ 41 ਮੈਚ ਲਏ ਹਨ |

Exit mobile version