Site icon TheUnmute.com

ਰਾਇਲ ਪੰਜਾਬ ਸਪੋਰਟਸ ਫੈਡਰੇਸ਼ਨ ਵੱਲੋਂ ਟਾਕਾਨਿਨੀ ਵਿਖੇ ਕਰਵਾਇਆ ਜਾਵੇਗਾ ਕ੍ਰਿਕਟ CMPL ਸੀਜ਼ਨ-4

Cricket

ਆਕਲੈਂਡ, 18 ਜਨਵਰੀ 2024: ਰਾਇਲ ਪੰਜਾਬ ਸਪੋਰਟਸ ਫੈਡਰੇਸ਼ਨ ਵਲੋਂ ਇੱਕ ਵਾਰ ਫਿਰ ਕ੍ਰਿਕਟ (Cricket) ਖੇਡ ਦਾ ਸੀ.ਐੱਮ.ਪੀ.ਐੱਲ ਸੀਜ਼ਨ-4 ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ‘ਚ ਚਾਰ 4 ਪੂਲਾਂ ਤਹਿਤ 24 ਟੀਮਾਂ ਹਿੱਸਾ ਲੈਣਗੀਆਂ। ਇਸ ਕ੍ਰਿਕਟ ਟੂਰਨਾਮੈਂਟ ‘ਚ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ $10,000 ਦਾ ਇਨਾਮ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ |

ਇਸਦੇ ਨਾਲ ਹੀ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ $5000 ਦਾ ਇਨਾਮ ਤੇ ਟਰਾਫੀ ਦਿੱਤੀ ਜਾਵੇਗੀ । ਟੂਰਨਾਮੈਂਟ ਦੇ ਮੈਚ 21 ਜਨਵਰੀ ਤੋਂ ਹਰ ਐਤਵਾਰ ਕਰਵਾਏ ਜਾਣਗੇ, ਸੈਮੀਫਾਈਨਲ ਤੇ ਫਾਈਨਲ ਮੈਚ 3 ਮਾਰਚ ਨੂੰ ਹੋਵੇਗਾ । ਮੈਚ ਬਰੂਸ ਪੁਲਮੈਨ ਪਾਰਕ, 90 ਵਾਟਰਜ਼ ਰੋਡ, ਟਾਕਾਨਿਨੀ ਵਿਖੇ ਹੋਣਗੇ।

Exit mobile version