Bhanuka-Rajapaksa

ਬੱਲੇਬਾਜ਼ ਭਾਨੁਕਾ ਰਾਜਪਕਸ਼ੇ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਲਿਆ ਵਾਪਸ

ਚੰਡੀਗੜ੍ਹ 13 ਜਨਵਰੀ 2022: ਸ਼੍ਰੀਲੰਕਾ ਦੇ ਖੱਬੇ ਹੱਥ ਦੇ ਬੱਲੇਬਾਜ਼ ਭਾਨੁਕਾ ਰਾਜਪਕਸ਼ੇ (Bhanuka Rajapaksa) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸ ਦੀ ਪੁਸ਼ਟੀ ਸ਼੍ਰੀਲੰਕਾ ਕ੍ਰਿਕਟ (SLC) ਨੇ ਕੀਤੀ। SLC ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਯੁਵਾ ਅਤੇ ਖੇਡ ਮੰਤਰੀ ਨਮਲ ਭਾਨੁਕਾ ਰਾਜਪਕਸ਼ੇ (Bhanuka Rajapaksa) ਨਾਲ ਮੀਟਿੰਗ ਅਤੇ ਰਾਸ਼ਟਰੀ ਚੋਣਕਾਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ, ਭਾਨੁਕਾ ਰਾਜਪਕਸ਼ੇ ਨੇ SLC ਨੂੰ ਸੂਚਿਤ ਕੀਤਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈਣਾ ਚਾਹੁੰਦਾ ਹੈ ਜੋ ਉਸਨੇ 3 ਜਨਵਰੀ, 2022 ਨੂੰ SLC ਵਿਖੇ ਦਿੱਤਾ ਸੀ। ਨੂੰ ਤੁਰੰਤ ਪ੍ਰਭਾਵ ਨਾਲ ਦਿੱਤਾ ਗਿਆ ਸੀ।

Scroll to Top