Site icon TheUnmute.com

Cow death case: SP ਨੇ ਗਊਆਂ ਦੀ ਮੌ.ਤ ਮਾਮਲੇ ‘ਚ ਕੀਤੇ ਵੱਡੇ ਖੁਲਾਸੇ, ਜਾਣੋ

15 ਦਸੰਬਰ 2024: ਫਗਵਾੜਾ (Phagwara ) ਦੇ ਮੇਹਲੀ ਗੇਟ ਇਲਾਕੇ ‘ਚ ਸਥਿਤ ਸ਼੍ਰੀ ਕ੍ਰਿਸ਼ਨ (Shri Krishna Gaushala located in the Mehli Gate area of ​​Phagwara) ਗਊਸ਼ਾਲਾ ‘ਚ 23 ਗਊਆਂ ਦੀ ਮੌਤ ਅਤੇ ਵੱਡੀ ਗਿਣਤੀ ‘ਚ ਗਊਆਂ ਦੇ ਅਚਾਨਕ ਬਿਮਾਰ ਹੋਣ ਦੇ ਮਾਮਲੇ ‘ਚ ਫਗਵਾੜਾ (Phagwara Police) ਪੁਲਿਸ ਨੇ ਅਧਿਕਾਰਤ ਤੌਰ ‘ਤੇ ਐੱਸ.ਪੀ. ਦਫਤਰ ‘ਚ ਪ੍ਰੈੱਸ ਕਾਨਫਰੰਸ (press conference) ਕਰਦੇ ਹੋਏ ਵੱਡੇ ਖੁਲਾਸੇ ਕੀਤੇ ਹਨ।

ਪ੍ਰੈਸ ਕਾਨਫਰੰਸ (press conference) ਨੂੰ ਸੰਬੋਧਨ ਕਰਦਿਆਂ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ, ਡੀ.ਐਸ.ਪੀ. ਭਾਰਤ ਭੂਸ਼ਣ ਦੀ ਹਾਜ਼ਰੀ ਵਿੱਚ ਦੱਸਿਆ ਗਿਆ ਕਿ ਗਊਸ਼ਾਲਾ ਵਿੱਚ ਗਊਆਂ ਦੀ ਮੌਤ ਦਾ ਕਿਸੇ ਵਿਅਕਤੀ ਵੱਲੋਂ ਚਾਰੇ ਵਿੱਚ ਜ਼ਹਿਰ ਮਿਲਾਉਣ ਜਾਂ ਕਿਸੇ ਸ਼ੱਕੀ ਗਤੀਵਿਧੀ ਨਾਲ ਸਬੰਧਤ ਨਹੀਂ ਪਾਇਆ ਗਿਆ। ਕੁਝ ਵੀਡੀਓਜ਼ ਜੋ ਸੋਸ਼ਲ ਮੀਡੀਆ (SOCIAL MEDIA) ‘ਤੇ ਵਾਇਰਲ ਹੋਈਆਂ ਹਨ ਅਤੇ ਇਨ੍ਹਾਂ ਵੀਡੀਓਜ਼ ਦੇ ਆਧਾਰ ‘ਤੇ ਜੋ ਵੀ ਦਾਅਵੇ ਕੀਤੇ ਗਏ ਹਨ, ਉਹ ਪੂਰੀ ਤਰ੍ਹਾਂ ਫਰਜ਼ੀ ਅਤੇ ਝੂਠੇ ਸਾਬਤ ਹੋਏ ਹਨ।

ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਪੁਲੀਸ ਕੇਸ ਦਰਜ ਕਰਕੇ ਕਰੀਬ 33 ਵਿਅਕਤੀਆਂ ਤੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਹੈ। ਪਰ ਅਜਿਹਾ ਕੁਝ ਵੀ ਨਹੀਂ ਮਿਲਿਆ ਜਿਸ ਦੇ ਆਧਾਰ ‘ਤੇ ਕੋਈ ਸ਼ੱਕੀ ਗਤੀਵਿਧੀ ਸਾਹਮਣੇ ਆਈ ਹੋਵੇ। ਐੱਸ.ਪੀ. ਭੱਟੀ ਨੇ ਕਿਹਾ ਕਿ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਗਾਵਾਂ ਦੇ ਚਾਰੇ ਵਿੱਚ ਜ਼ਹਿਰ ਮਿਲਾਇਆ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਗਲਤ ਹੈ।

ਲੁਧਿਆਣਾ ਦੀ ਗਡਵਾਸੂ ਯੂਨੀਵਰਸਿਟੀ ਵਿਖੇ ਪੁਲਿਸ ਵੱਲੋਂ ਮ੍ਰਿਤਕ ਗਾਵਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਮੌਕੇ ਤੋਂ ਸਰਕਾਰ ਵੱਲੋਂ ਚਾਰੇ ਦੇ ਸੈਂਪਲ ਲਏ ਗਏ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਤੋਂ ਸਾਬਤ ਹੋਇਆ ਕਿ ਗਾਵਾਂ ਦੀ ਮੌਤ ਨਾਈਟ੍ਰਾਈਟ ਜ਼ਹਿਰ ਕਾਰਨ ਹੋਈ ਹੈ। ਐੱਸ.ਪੀ. ਭੱਟੀ ਨੇ ਕਿਹਾ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਹਰੇ ਚਾਰੇ ਵਿੱਚ ਯੂਰੀਆ ਦਾ ਪੱਧਰ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿੱਚ ਮਰਨ ਵਾਲੀਆਂ ਗਊਆਂ ਦੀ ਸਿਹਤ ਪਹਿਲਾਂ ਹੀ ਕਮਜ਼ੋਰ ਸੀ। ਅਜਿਹੇ ‘ਚ ਯੂਰੀਆ ਨਾਲ ਭਰਪੂਰ ਹਰੇ ਚਾਰੇ ਦਾ ਸੇਵਨ ਕਰਨ ਨਾਲ ਉਨ੍ਹਾਂ ਦੀ ਮੌਤ ਹੋ ਗਈ।

read more: ਹੁਸ਼ਿਆਰਪੁਰ ਤੋਂ ਬਾਅਦ ਇੱਕ ਹੋਰ ਗਊਆਂ ਹੱਤਿਆ ਦਾ ਮਾਮਲਾ ਆਇਆ ਸਾਹਮਣੇ

Exit mobile version