Site icon TheUnmute.com

Sajjan Kumar: ਸੱਜਣ ਕੁਮਾਰ ਖਿਲਾਫ਼ ਅਦਾਲਤ 8 ਜਨਵਰੀ ਨੂੰ ਸੁਣਾਏਗੀ ਫ਼ੈਸਲਾ

Sajjan Kumar news

ਚੰਡੀਗੜ੍ਹ, 16 ਦਸੰਬਰ 2024: ਦਿੱਲੀ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ (Sajjan Kumar) ਖਿਲਾਫ਼ 1984 ਦੇ ਸਿੱਖ ਕ.ਤ.ਲੇ.ਆ.ਮ ਨਾਲ ਸੰਬੰਧਿਤ ਇੱਕ ਕੇਸ ‘ਚ ਅਗਲੇ ਸਾਲ 8 ਜਨਵਰੀ ਨੂੰ ਫ਼ੈਸਲਾ ਸੁਣਾਏਗੀ |

ਮਿਲੀ ਜਾਣਕਾਰੀ ਮੁਤਾਬਕ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਸੋਮਵਾਰ ਨੂੰ ਫੈਸਲਾ ਸੁਣਾਉਣਾ ਸੀ ਪਰ ਇਸ ਨੂੰ ਟਾਲ ਦਿੱਤਾ ਗਿਆ। ਅਦਾਲਤ ਮੁਤਾਬਕ 8 ਜਨਵਰੀ ਅਗਲੀ ਤਾਰੀਖ਼ ਹੈ। ਉਹ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਪੇਸ਼ ਹੋਏ ।

ਜਿਕਰਯੋਗ ਹੈ ਕਿ ਇਹ ਮਾਮਲਾ 984 ਦੇ ਸਿੱਖ ਕ.ਤ.ਲੇ.ਆ.ਮ ਦੌਰਾਨ ਸਰਸਵਤੀ ਵਿਹਾਰ ਇਲਾਕੇ ‘ਚ ਦੋ ਵਿਅਕਤੀਆਂ ਦੇ ਕਥਿਤ ਕਤਲ ਕਰ ਦਿੱਤਾ ਗਿਆ ਸੀ | ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਥਿਤ ਕਤਲ ਨਾਲ ਸਬੰਧਤ ਕੇਸ ‘ਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਪਹਿਲਾਂ ਤਾਂ ਪੰਜਾਬੀ ਬਾਗ ਥਾਣੇ ਨੇ ਕੇਸ ਦਰਜ ਕੀਤਾ ਸੀ ਪਰ ਬਾਅਦ ‘ਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਜਾਂਚ ਆਪਣੇ ਹੱਥ ‘ਚ ਲੈ ਲਈ। ਅਦਾਲਤ ਨੇ 16 ਦਸੰਬਰ 2021 ਨੂੰ ਸੱਜਣ ਕੁਮਾਰ (Sajjan Kumar) ਵਿਰੁੱਧ ਦੋਸ਼ ਆਇਦ ਕੀਤੇ ਸਨ।

ਇਸਤਗਾਸਾ ਪੱਖ ਦੇ ਮੁਤਾਬਕ ਮਾਰੂ ਹਥਿਆਰਾਂ ਨਾਲ ਲੈਸ ਇੱਕ ਵੱਡੀ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕ.ਤ.ਲ ਦਾ ਬਦਲਾ ਲੈਣ ਲਈ ਵੱਡੇ ਪੱਧਰ ‘ਤੇ ਲੁੱਟਮਾਰ, ਅੱਗਜ਼ਨੀ ਅਤੇ ਸਿੱਖ ਜਾਇਦਾਦਾਂ ਨੂੰ ਨਸ਼ਟ ਕੀਤਾ ਸੀ।

Read More: ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅਧਿਕਾਰੀਆਂ ਨਾਲ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਦੇ ਖਰੜੇ ‘ਤੇ ਚਰਚਾ, ਸੱਦੀ ਬੈਠਕ

Exit mobile version