ਚੰਡੀਗੜ੍ਹ 07 ਮਾਰਚ 2022: ਮਹਾਰਾਸ਼ਟਰ ਦੇ ਮੰਤਰੀ ਅਤੇ ਐਨਸੀਪੀ ਨੇਤਾ ਨਵਾਬ ਮਲਿਕ ਨੂੰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ 23 ਫਰਵਰੀ ਨੂੰ ਦਾਊਦ ਇਬਰਾਹਿਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਇਸਦੇ ਚੱਲਦੇ ਅੱਜ ਉਨ੍ਹਾਂ ਨੂੰ ਮੁੰਬਈ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਇਸਤੋਂ ਪਹਿਲਾ ਵਿਸ਼ੇਸ਼ ਅਦਾਲਤ ਨੇ ਉਸ ਨੂੰ 3 ਮਾਰਚ ਤੱਕ ਈਡੀ ਦੀ ਹਿਰਾਸਤ ‘ਚ ਭੇਜ ਦਿੱਤਾ ਸੀ । ਵੀਰਵਾਰ ਨੂੰ ਅਦਾਲਤ ਨੇ ਨਵਾਬ ਮਲਿਕ ਦੀ ਹਿਰਾਸਤ 7 ਮਾਰਚ ਤੱਕ ਵਧਾ ਦਿੱਤੀ ਸੀ ।
ਇਸ ਮੁੱਦੇ ਨੂੰ ਲੈ ਕੇ ਦੂਜੇ ਪਾਸੇ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਐਨਸੀਪੀ ਨੇਤਾ ਨਵਾਬ ਮਲਿਕ ਦੇ ਅਸਤੀਫੇ ਦੀ ਮੰਗ ਕਰਦਿਆਂ ਵਿਧਾਨ ਸਭਾ ਦੇ ਬਾਹਰ ਫਿਰ ਤੋਂ ਪ੍ਰਦਰਸ਼ਨ ਕੀਤਾ । ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਮੁੱਦੇ ਨੂੰ ਲੈ ਕੇ ਮਲਿਕ ‘ਤੇ ਤਿੱਖਾ ਹਮਲਾ ਕੀਤਾ ਹੈ।ਇਸ ਦੌਰਾਨ ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ‘ਚ ਪਹਿਲੀ ਵਾਰ ਕੋਈ ਮੰਤਰੀ ਜੇਲ ਦੇ ਅੰਦਰ ਹੈ, ਫਿਰ ਵੀ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ। ਫੜਨਵੀਸ ਨੇ ਕਿਹਾ ਕਿ ਸਰਕਾਰ ਦਾਊਦ ਦੇ ਪਰਿਵਾਰ ਨਾਲ ਗਠਜੋੜ ਦੇ ਦੋਸ਼ ‘ਚ ਜੇਲ ‘ਚ ਬੰਦ ਨਵਾਬ ਮਲਿਕ ਦਾ ਅਸਤੀਫਾ ਸਵੀਕਾਰ ਕਿਉਂ ਨਹੀਂ ਕਰਨਾ ਚਾਹੁੰਦੀ, ਇਹ ਦਾਊਦ ਨੂੰ ਸਮਰਪਿਤ ਸਰਕਾਰ ਹੈ।
ਈਡੀ ਦਾ ਦੋਸ਼ ਹੈ ਕਿ ਨਵਾਬ ਮਲਿਕ ਨੇ ਦਾਊਦ ਇਬਰਾਹਿਮ ਦੇ ਸਹਿਯੋਗੀਆਂ- ਹਸੀਨਾ ਪਾਰਕਰ, ਸਲੀਮ ਪਟੇਲ ਅਤੇ ਸਰਦਾਰ ਖਾਨ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਈਡੀ ਨੇ ਦਾਅਵਾ ਕੀਤਾ ਸੀ ਕਿ ਇਸ ਜੱਦੀ ਜਾਇਦਾਦ ਦੀ ਕੀਮਤ ਕਰੀਬ 300 ਕਰੋੜ ਰੁਪਏ ਹੈ।