Site icon TheUnmute.com

ਅਦਾਲਤ ਨੇ ਵਿੱਕੀ ਮਿੱਡੂਖੇੜਾ ਹੱਤਿਆ ਮਾਮਲੇ ‘ਚ ਸ਼ਾਰਪ ਸ਼ੂਟਰਾਂ ਨੂੰ 10 ਦਿਨਾਂ ਰਿਮਾਂਡ ’ਤੇ ਭੇਜਿਆ

Vicky Midukhera murder case

ਚੰਡੀਗੜ੍ਹ 25 ਅਪ੍ਰੈਲ 2022: ਯੂਥ ਸ਼੍ਰੋਮਣੀ ਅਕਾਲੀ ਦਲ ਆਗੂ ਤੇ ਐੱਸਓਆਈ ਦੇ ਰਹੇ ਵਿੱਕੀ ਮਿੱਡੂਖੇੜਾ ਹੱਤਿਆ ਕੇਸ (Vicky Midukhera murder case) ’ਚ ਸ਼ਾਮਲ ਗੈਂਗਸਟਰਾਂ ਨੂੰ ਮੋਹਾਲੀ ਪੁਲਿਸ ਨੇ ਅੱਜ ਮੋਹਾਲੀ ਦੀ ਇਕ ਅਦਾਲਤ ’ਚ ਪੇਸ਼ ਕਰ ਦਿੱਤਾ ਹੈ। ਇਨ੍ਹਾਂ ਤਿੰਨੇ ਗੈਂਗਸਟਰਾਂ ਅਨਿਲ ਕੁਮਾਰ ਉਰਫ ਲੱਠ, ਸੱਜਣ ਸਿੰਘ ਉਰਫ ਭੋਲੂ ਅਤੇ ਅਜੇ ਕੁਮਾਰ ਉਰਫ ਸੰਨੀ ਨੂੰ ਦਿੱਲੀ ਪੁਲਿਸ ਨੇ ਦੇਸ ਦੇ ਸੱਤ ਰਾਜਾਂ ਵਿਚ ਇੱਕ ਮਹੀਨੇ ਤਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੂੰ ਅਦਾਲਤ ਨੇ 10 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮਿੱਡੂਖੇੜਾ ਦੇ ਕਤਲ ਪਿੱਛੇ ਉਨ੍ਹਾਂ ਦੇ ਮਕਸਦ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਸੀ ਜਿਸ ਨੂੰ ਜਾਨਣ ਲਈ ਪੁਲਿਸ ਨੇ ਹੁਣ ਇਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਮੋਹਾਲੀ ਲਿਆਂਦਾ ਹੈ ਤੇ ਹੁਣ 10 ਦਿਨਾਂ ’ਚ ਪੁਲਿਸ ਇਹੀ ਸਾਰਾ ਕੁੱਝ ਜਾਨਣ ਦਾ ਯਤਨ ਕੀਤਾ ਜਾਵੇਗਾ।

Exit mobile version