Site icon TheUnmute.com

ਅਦਾਲਤ ਨੇ ਰਬਿੰਦਰ ਨਾਰਾਇਣ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਮਿਸ ਪੀਟੀਸੀ ਪੰਜਾਬੀ ਕੇਸ

ਚੰਡੀਗੜ੍ਹ 12 ਅਪ੍ਰੈਲ 2022: ਮੋਹਾਲੀ ਦੀਆਂ ਦੋ ਵੱਖ-ਵੱਖ ਅਦਾਲਤਾਂ ਨੇ ਮਿਸ ਪੀਟੀਸੀ ਪੰਜਾਬੀ ਕੇਸ ਵਿੱਚ ਪੀਟੀਸੀ ਨੈੱਟਵਰਕ ਦੇ ਐਮਡੀ ਰਬਿੰਦਰ ਨਾਰਾਇਣ ਅਤੇ ਭੁਪਿੰਦਰ ਸਿੰਘ ਦੀਆਂ ਜ਼ਮਾਨਤ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ।ਇਸ ਦੌਰਾਨ ਸ਼ਿਕਾਇਤਕਰਤਾ ਦੇ ਵਕੀਲ ਐਡਵੋਕੇਟ ਜੀਐਸ ਕੌੜਾ ਨੇ ਕਿਹਾ ਕਿ ਰਬਿੰਦਰ ਨਾਰਾਇਣ ਨੂੰ ਸੋਮਵਾਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ, ਉਨ੍ਹਾਂ ਨੇ ਆਪਣੀ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਇਸ ਸਬੰਧੀ ਸਿਵਲ ਜੱਜ ਵਿਸ਼ਵਜੋਤੀ ਦੀ ਅਦਾਲਤ ਵਿੱਚ ਸੁਣਵਾਈ ਕਰਦਿਆਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ । ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਅਦਾਲਤ ਪਹਿਲਾਂ ਹੀ ਨੈਨਸੀ ਘੁੰਮਣ ਦੀ ਅਗਾਊਂ ਜ਼ਮਾਨਤ ਰੱਦ ਕਰ ਚੁੱਕੀ ਹੈ।

Exit mobile version