July 7, 2024 7:29 am
Rankaj Verma

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ‘ਚ ਅਦਾਲਤ ਨੇ ਰੰਕਜ ਵਰਮਾ ਨੂੰ ਦਿੱਤੀ ਜ਼ਮਾਨਤ

ਚੰਡੀਗੜ੍ਹ 07 ਅਕਤੂਬਰ 2022: ਚੰਡੀਗੜ੍ਹ ਯੂਨੀਵਰਸਿਟੀ (Chandigarh University) ਵੀਡੀਓ ਲੀਕ ਮਾਮਲੇ ਵਿੱਚ ਗ੍ਰਿਫ਼ਤਾਰ ਸ਼ਿਮਲਾ ਦੇ ਨੌਜਵਾਨ ਰੰਕਜ ਵਰਮਾ (Rankaj Verma) ਦੀ ਜ਼ਮਾਨਤ ਅਰਜ਼ੀ ‘ਤੇ ਵੀਰਵਾਰ ਨੂੰ ਖਰੜ ਦੀ ਅਦਾਲਤ ਵਲੋਂ ਸੁਣਵਾਈ ਕਰਦਿਆਂ 1 ਲੱਖ ਰੁਪਏ ਦੇ ਮੁਚੱਲਕੇ ‘ਤੇ ਨਿਯਮਤ ਜ਼ਮਾਨਤ ਦਿੱਤੀ ਹੈ | ਇਸਦੇ ਨਾਲ ਹੀ ਅੱਜ ਜ਼ਮਾਨਤ ਬਾਂਡ ਸੰਬੰਧੀ ਸਾਰੀ ਦਸਤਾਵੇਜ਼ੀ ਕਰਵਾਈ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਵੇਗਾ |

ਜਿਕਰਯੋਗ ਹੈ ਕਿ ਰੰਕਜ ਵਰਮਾ ਨੂੰ ਪੰਜਾਬ ਪੁਲਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ਵਿੱਚ 18 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ 12 ਦਿਨਾਂ ਦੇ ਪੁਲਿਸ ਰਿਮਾਂਡ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਸੀ । ਦੂਜੇ ਪਾਸੇ 24 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤੇ ਗਏ ਸੰਜੀਵ ਸਿੰਘ ਦਾ ਤਿੰਨ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।