Site icon TheUnmute.com

ਟੈਂਡਰ ਘੁਟਾਲੇ ਮਾਮਲੇ ‘ਚ ਅਦਾਲਤ ਵਲੋਂ ਭਾਰਤ ਭੂਸ਼ਣ ਆਸ਼ੂ ਦੇ ਪੁਲਿਸ ਰਿਮਾਂਡ ‘ਚ ਵਾਧਾ

Bharat Bhushan Ashu

ਚੰਡੀਗੜ੍ਹ 27 ਅਗਸਤ 2022: ਵਿਜੀਲੈਂਸ ਬਿਊਰੋ (Vigilance Bureau) ਵਲੋਂ ਖੁਰਾਕ ਤੇ ਸਪਲਾਈ ਮਹਿਕਮੇ ਦੇ ਟੈਂਡਰ ਘੁਟਾਲੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਚਾਰ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਲੁਧਿਆਣਾ ਅਦਾਲਤ ਵਿਚ ਪੇਸ਼ ਕੀਤਾ ਗਿਆ ।

ਇਸ ਦੌਰਾਨ ਅਦਾਲਤ ‘ਚ ਦੋਵੇਂ ਧਿਰਾਂ ‘ਚ ਜ਼ੋਰਦਾਰ ਬਹਿਸ ਹੋਈ । ਅਦਾਲਤ ਵਲੋਂ ਸਰਕਾਰੀ ਵਕੀਲ ਦੀਆਂ ਦਲੀਲਾਂ ਧਿਆਨ ‘ਚ ਰੱਖਦਿਆਂ ਭਾਰਤ ਭੂਸ਼ਣ ਆਸ਼ੂ ਦੇ ਪੁਲਿਸ ਰਿਮਾਂਡ ਵਿਚ ਦੋ ਦਿਨ ਦਾ ਵਾਧਾ ਕਰ ਦਿੱਤਾ । ਇਸ ਪੇਸ਼ੀ ਮੌਕੇ ਸਮੇਂ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ।

Exit mobile version