Site icon TheUnmute.com

Counterfeit notes: ਨਕਲੀ ਨੋਟਾਂ ਦੀ ਹੋਈ ਬਰਾਮਦਗੀ, ਪੁਲਿਸ ਨੇ ਹਾਸਲ ਕੀਤੀ ਵੱਡੀ ਸਫਲਤਾ

16 ਦਸੰਬਰ 2204: ਗੁਜਰਾਤ (Gujarat) ਵਿੱਚ ਨਕਲੀ(counterfeit currency) ਨੋਟਾਂ ਦੀ ਤਸਕਰੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ (police) ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਇੱਕ ਬੈਗ ਵਿੱਚੋਂ (fake currency worth lakhs of rupees from a bag) ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ। ਇਹ ਨਕਲੀ ਨੋਟ 500 ਅਤੇ 200 ਰੁਪਏ ਦੇ ਸਨ ਜੋ ਕਿ ਅਸਲੀ (real currency notes) ਨੋਟਾਂ ਵਰਗੇ ਲੱਗਦੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ 3 ਤਸਕਰਾਂ (smugglers ) ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਇਨ੍ਹਾਂ ਨਕਲੀ (fake currency notes) ਨੋਟਾਂ ਦੀ ਤਸਕਰੀ ਕਰ ਰਹੇ ਸਨ।

ਪੁਲਿਸ ਨੇ ਦੱਸਿਆ ਕਿ ਬੈਗ ‘ਚ ਨੋਟਾਂ ਦੇ ਕਈ ਬੰਡਲ ਸਨ ਜੋ ਅਸਲੀ ਲੱਗਦੇ ਸਨ ਪਰ ਉਹ ਨਕਲੀ ਸਨ। ਇਹ ਨਕਲੀ ਨੋਟ ਬਾਜ਼ਾਰ ਵਿੱਚ ਫੈਲਾਉਣ ਲਈ ਤਸਕਰੀ ਰਾਹੀਂ ਲਿਆਂਦੇ ਗਏ ਸਨ। ਪੁਲਿਸ ਨੇ ਇਸ ਗਿਰੋਹ ਨੂੰ ਫੜਨ ਲਈ ਆਪਰੇਸ਼ਨ ਚਲਾਇਆ ਅਤੇ ਫਿਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਰਾਧੀ ਇਨ੍ਹਾਂ ਨਕਲੀ ਨੋਟਾਂ ਰਾਹੀਂ ਲੋਕਾਂ ਨੂੰ ਵੱਡੇ ਪੱਧਰ ‘ਤੇ ਠੱਗਣ ਦੀ ਕੋਸ਼ਿਸ਼ ਕਰ ਰਹੇ ਸਨ। ਫਿਲਹਾਲ ਪੁਲਸ ਨੇ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨੋਟ ਕਿੱਥੋਂ ਆਏ ਅਤੇ ਇਨ੍ਹਾਂ ਦਾ ਨੈੱਟਵਰਕ ਕਿੰਨਾ ਤੱਕ ਫੈਲਿਆ ਹੋਇਆ ਹੈ।

ਇਸ ਘਟਨਾ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਨਕਲੀ ਨੋਟਾਂ ਦੀ ਤਸਕਰੀ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਪੁਲਿਸ ਇਸ ‘ਤੇ ਲਗਾਤਾਰ ਕਾਰਵਾਈ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਠੱਗੇ ਜਾਣ ਤੋਂ ਬਚਾਇਆ ਜਾ ਸਕੇ।

read more: ਪਲਾਸਟਿਕ ਫੈਕਟਰੀ ‘ਚ ਲੱਗੀ ਅੱ.ਗ

Exit mobile version