TheUnmute.com

ਆਦਿਤਿਆ ਐਲ-1 ਦਾ ਕਾਊਂਟਡਾਊਨ ਸ਼ੁਰੂ, ਭਲਕੇ 11.50 ਵਜੇ ਸ਼੍ਰੀਹਰੀਕੋਟਾ ਤੋਂ ਕੀਤਾ ਜਾਵੇਗਾ ਲਾਂਚ

ਚੰਡੀਗੜ੍ਹ, 01 ਸਤੰਬਰ 2023: ਇਸਰੋ ਨੇ ਸ਼ੁੱਕਰਵਾਰ (1 ਸਤੰਬਰ) ਨੂੰ ਦੁਪਹਿਰ 12.10 ਵਜੇ ਸੋਲਰ ਮਿਸ਼ਨ ਆਦਿਤਿਆ ਐਲ-1 (Aditya L-1) ਦੇ ਲਾਂਚ ਲਈ ਕਾਊਂਟਡਾਊਨ ਸ਼ੁਰੂ ਹੋਈ ਚੁੱਕਾ ਹੈ | ਆਦਿਤਿਆ L1 ਨੂੰ 2 ਸਤੰਬਰ ਨੂੰ ਸਵੇਰੇ 11.50 ਵਜੇ PSLV XL ਰਾਕੇਟ ਰਾਹੀਂ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਵੇਗਾ।

ਮਿਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ, ਇਸਰੋ ਦੇ ਮੁਖੀ ਐਸ ਸੋਮਨਾਥ ਸ਼ਨੀਵਾਰ (1 ਸਤੰਬਰ) ਨੂੰ ਆਂਧਰਾ ਪ੍ਰਦੇਸ਼ ਦੇ ਚੇਂਗਲੰਮਾ ਪਰਮੇਸ਼ਵਰੀ ਮੰਦਰ ਪਹੁੰਚੇ। ਇੱਥੇ ਉਨ੍ਹਾਂ ਮਿਸ਼ਨ ਦੀ ਸਫ਼ਲਤਾ ਲਈ ਅਰਦਾਸ ਕੀਤੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਮਿਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਸਰੋ ਦੇ ਵਿਗਿਆਨੀ ਇਸ ਮੰਦਰ ਵਿੱਚ ਆਉਂਦੇ ਹਨ। ਇਹ ਪਰੰਪਰਾ ਪਿਛਲੇ 15 ਸਾਲਾਂ ਤੋਂ ਚੱਲੀ ਆ ਰਹੀ ਹੈ।

Image

30 ਅਗਸਤ ਨੂੰ ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ ਸੀ ਕਿ ਆਦਿਤਿਆ ਐਲ-1 (Aditya L-1) ਨੂੰ ਲਾਂਚ ਕਰਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਰਾਕੇਟ ਅਤੇ ਸੈਟੇਲਾਈਟ ਤਿਆਰ ਹਨ। ਅਸੀਂ ਲਾਂਚ ਲਈ ਰਿਹਰਸਲ ਵੀ ਕੀਤੀ ਹੈ। ਮਿਸ਼ਨ ਨੂੰ ਸਹੀ ਘੇਰੇ ਤੱਕ ਪਹੁੰਚਣ ਲਈ 125 ਦਿਨ ਲੱਗਣਗੇ।

ਇਸਰੋ ਨੇ ਕਿਹਾ ਕਿ ਵਾਹਨ ਦੀ ਅੰਦਰੂਨੀ ਜਾਂਚ ਪੂਰੀ ਹੋ ਗਈ ਹੈ। ਇਹ ਲਗਪਗ 4 ਮਹੀਨਿਆਂ ‘ਚ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਲੈਗਰੇਂਜ ਪੁਆਇੰਟ-1 ਯਾਨੀ L1 ਪੁਆਇੰਟ ‘ਤੇ ਪਹੁੰਚ ਜਾਵੇਗਾ। ਆਦਿਤਿਆ ਪੁਲਾੜ ਯਾਨ ਸੂਰਜ ‘ਤੇ ਤੂਫਾਨਾਂ ਨੂੰ ਸਮਝਣ ਲਈ L1 ਬਿੰਦੂ ਦੇ ਦੁਆਲੇ ਘੁੰਮੇਗਾ। ਇਸ ਤੋਂ ਇਲਾਵਾ ਚੁੰਬਕੀ ਖੇਤਰ ਅਤੇ ਸੂਰਜੀ ਹਵਾ ਵਰਗੀਆਂ ਚੀਜ਼ਾਂ ਦਾ ਅਧਿਐਨ ਕਰੇਗਾ। ਆਦਿਤਿਆ ਕੋਲ ਵਰਤੋਂ ਲਈ 7 ਪੇਲੋਡ ਹਨ।

Exit mobile version