July 7, 2024 5:19 pm
ਕੋਰੋਨਾ

ਦੇਸ਼ ‘ਚ ਕੋਰੋਨਾ ਦੀ ਰਫਤਾਰ ‘ਚ ਆਈ ਗਿਰਾਵਟ, ਪੜੋ ਪੂਰੀ ਖ਼ਬਰ

ਚੰਡੀਗੜ੍ਹ 13 ਫਰਵਰੀ 2022: ਦੇਸ਼ ‘ਚ ਕੋਰੋਨਾ ਦੀ ਰਫਤਾਰ ਗਿਰਾਵਟ ਆ ਰਹੀ ਹੈ ।ਇਸਦੇ ਨਾਲ ਹੀ ਵੈਕਸੀਨ ਮੁਹਿੰਮ ਵੀ ਆਪਣਾ ਅਹਿਮ ਭੂਮਿਕਾ ਨਿਭਾ ਰਹੀ ਹੈ| ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 44,877 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 684 ਲੋਕਾਂ ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 5,08,665 ਹੋ ਗਈ ਹੈ। ਭਾਰਤ ‘ਚ ਹੁਣ ਕੋਰੋਨਾ ਦੇ 5,37,045 ਐਕਟਿਵ ਕੇਸ ਹਨ। ਦੇਸ਼ ਦੀ ਸਕਾਰਾਤਮਕਤਾ ਦਰ 1.26% ਹੈ।

ਪਿਛਲੇ 24 ਘੰਟਿਆਂ ‘ਚ 1,17,591 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4,15,85,711 ਹੋ ਗਈ ਹੈ। ਭਾਰਤ ਵਿੱਚ ਰਿਕਵਰੀ ਦਰ 97.55 ਪ੍ਰਤੀਸ਼ਤ ਹੈ। ਦੇਸ਼ ਭਰ ‘ਚ ਕੁੱਲ 14,15,279 ਕੋਰੋਨਾ ਟੈਸਟ ਕੀਤੇ ਗਏ, ਜਿਸ ਨਾਲ ਕੁੱਲ ਸੰਖਿਆ 75.07 ਕਰੋੜ ਹੋ ਗਈ ਹੈ।ਜਦਕਿ ਪਿਛਲੇ 24 ਘੰਟਿਆਂ ‘ਚ ਦਿੱਤੀਆਂ ਗਈਆਂ 49 ਲੱਖ ਤੋਂ ਵੱਧ ਵੈਕਸੀਨ ਡੋਜ਼ਾਂ ਦੇ ਨਾਲ ਐਤਵਾਰ ਸਵੇਰ ਤੱਕ ਭਾਰਤ ਦਾ ਕੋਰੋਨਾ ਟੀਕਾਕਰਨ ਕਵਰੇਜ 172.81 ਕਰੋੜ ਤੱਕ ਪਹੁੰਚ ਗਿਆ ਹੈ।