Site icon TheUnmute.com

ਚੀਨ ਦੀ ਵੁਹਾਨ ਲੈਬ ‘ਚੋਂ ਹੀ ਲੀਕ ਹੋਇਆ ਕੋਰੋਨਾ ਵਾਇਰਸ : ਅਮਰੀਕੀ ਰਿਪੋਰਟ

china wuhan lab coronavirus

ਚੰਡੀਗੜ੍ਹ ,3 ਅਗਸਤ 2021 : ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਵੀ ਦੇਸ਼ ‘ਚ ਮੰਡਰਾਂ ਰਿਹਾ ਹੈ , ਕਿਉਂਕਿ ਤੀਜੀ ਅਤੇ ਚੌਥੀ ਲਹਿਰ ਦੇਸ਼ ‘ਚ ਦਸਤਕ ਦੇ ਚੁੱਕੀ ਹੈ , ਜੋ ਕਿ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ , ਪਰ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਕੋਰੋਨਾ ਵਾਇਰਸ ਨੇ ਸਾਰੇ ਦੇਸ਼ਾਂ ‘ਚ ਦਸਤਕ ਕਿਸ ਦੇਸ਼ ‘ਚੋ ਕੀਤੀ ਹੈ |

ਜਿਸ ਨੂੰ ਲੈ ਕੇ ਇਕ ਅਮਰੀਕੀ ਰਿਪੋਰਟ ਵਿਚ ਸਨਸਨੀਖੇਜ਼ ਖ਼ੁਲਾਸਾ ਕੀਤਾ ਗਿਆ ਕਿ ਚੀਨ ਦੀ ਲੈਬ ਵਿਚੋਂ ਹੀ ਕੋਰੋਨਾ ਵਾਇਰਸ ਦੇ ਲੀਕ ਹੋਣ ਦੇ ਕਈ ਸਬੂਤ ਮੌਜੂਦ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨਾ ਸਿਰਫ਼ ਇਹ ਵਾਇਰਸ ਵੁਹਾਨ ਲੈਬ ਤੋਂ ਲੀਕ ਹੋਇਆ ਹੈ ਅਤੇ ਚੀਨੀ ਵਿਗਿਆਨਕਾਂ ਨੇ ਇਨਸਾਨਾਂ ਨੂੰ ਇੰਫੈਕਟਡ ਕਰਨ ਲਈ ਇਸ ਵਾਇਰਸ ਨੂੰ ਮੋਡੀਫਾਈ ਵੀ ਕੀਤਾ ਹੈ।ਸੀਨੀਅਰ ਰਿਪਬਲੀਕਨ ਨੇਤਾ ਮਾਈਕ ਮੈਕਾਲ ਨੇ ਕੋਰੋਨਾ ਵਾਇਰਸ ਦੇ ਬਣਨ ਤੱਕ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ ਰਿਪਬਲੀਕਨ ਪਾਰਟੀ ਦਾ ਇਹ ਦਾਅਵਾ ਅਮਰੀਕੀ ਸੁਰੱਖਿਆ ਏਜੰਸੀਆਂ ਤੋਂ ਬਿਲਕੁਲ ਵੱਖਰਾ ਹੈ।

ਕਿਉਂਕਿ ਅਜੇ ਅਮਰੀਕੀ ਸੁਰੱਖਿਆ ਏਜੰਸੀਆਂ ਕੋਰੋਨਾ ਦੀ ਉਤਪਤੀ ਨੂੰ ਲੈ ਕੇ ਕਿਸੇ ਸਿੱਟੇ ’ਤੇ ਨਹੀਂ ਪਹੁੰਚੀਆਂ ,ਜ਼ਿਕਰਯੋਗ ਹੈ ਕਿ ਬੀਤੇ ਮਹੀਨੇ  ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕੀ ਖ਼ੁਫੀਆ ਏਜੰਸੀਆਂ ਨੂੰ ਇਸ ਗੱਲ ਦਾ ਤੇਜ਼ੀ ਨਾਲ ਪਤਾ ਲਗਾਉਣ ਲਈ ਕਿਹਾ ਸੀ ,ਕਿ ਕੋਵਿਡ-19 ਮਹਾਮਾਰੀ ਦੀ ਉਤਪਤੀ ਕਿੱਥੋ ਹੋਈ ਹੈ , ਤੇ ਨਾਲ ਹੀ ਉਹਨਾਂ ਨੇ ਚੀਨ ਨੂੰ ਮਹਾਮਾਰੀ ਦੀ ਉਤਪਤੀ ਨੂੰ ਲੈ ਕੇ ਅੰਤਰਰਾਸ਼ਟਰੀ ਜਾਂਚ ਵਿਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਸੀ  ਭਾਵੇਂ ਹੀ  ਕਈ ਖ਼ੁਫੀਆ ਏਜੰਸੀਆਂ ਇਹ ਦਾਅਵਾ ਕਰ ਚੁੱਕਿਆ ਹਨ ਕਿ ਕੋਰੋਨਾ ਵਾਇਰਸ ਚੀਨ ‘ਚੋ ਹੀ ਫੈਲਿਆ ਹੈ ,ਪਰ ਅਜੇ ਤੱਕ ਚੀਨ ਇਸ ਨੂੰ ਝੂਠਾ ਕਰਾਰ ਰਿਹਾ ਹੈ |

Exit mobile version