July 8, 2024 12:49 am
corona cases in Mumbai

Covid-19: ਮੁੰਬਈ ‘ਚ ਦੁੱਗਣੀ ਰਫ਼ਤਾਰ ਨਾਲ ਫੈਲ ਰਿਹਾ ਹੈ ਕੋਰੋਨਾ ਵਾਇਰਸ, ਜਾਣੋ! ਕਿੰਨੇ ਮਾਮਲੇ ਆਏ ਸਾਹਮਣੇ

ਚੰਡੀਗੜ੍ਹ 29 ਦਸੰਬਰ 2021: ਮੁੰਬਈ ‘ਚ ਰੋਜ਼ਾਨਾ ਕੋਰੋਨਾ (corona) ਦੇ ਮਾਮਲੇ ਡਰਾਉਣ ਲੱਗੇ ਹਨ। ਪਿਛਲੇ 24 ਘੰਟਿਆਂ ਵਿੱਚ ਇੱਥੇ 2,510 ਲੋਕਾਂ ਦੀ ਕੋਰੋਨਾ (corona) ਰਿਪੋਰਟ ਪੋਜ਼ੀਟਿਵ ਆਈ ਹੈ। ਇਸ ਦੌਰਾਨ 251 ਲੋਕ ਠੀਕ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇੱਥੇ 1331 ਲੋਕ ਕੋਰੋਨਾ (corona) ਸੰਕਰਮਿਤ ਪਾਏ ਗਏ ਸਨ। ਅਜਿਹੇ ‘ਚ ਦੋ ਦਿਨਾਂ ‘ਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ‘ਚ ਲਗਭਗ ਦੁੱਗਣੇ ਵਾਧੇ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।

ਓਮੀਕਰੋਨ (Omicron )ਵੈਰੀਐਂਟ ਨੂੰ ਹੋਰ ਫੈਲਣ ਤੋਂ ਰੋਕਣ ਲਈ, ਮੁੰਬਈ ਵਿੱਚ ਰੈਲੀਆਂ, ਮੋਰਚੇ ਜਾਂ ਲੋਕਾਂ ਜਾਂ ਵਾਹਨਾਂ ਦੇ ਜਲੂਸ ਦੀ ਮਨਾਹੀ ਕੀਤੀ ਗਈ ਹੈ। ਮਹਾਰਾਸ਼ਟਰ (Maharastra) ਵਿੱਚ ਓਮੀਕਰੋਨ ਵੇਰੀਐਂਟ ਦੇ ਨਵੇਂ ਮਾਮਲੇ ਸਾਹਮਣੇ ਆਏ ਸਨ । ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਤਿੰਨ ਮਾਮਲੇ ਮੁੰਬਈ (Mumbai) ਦੇ ਅਤੇ ਚਾਰ ਪਿੰਪਰੀ ਚਿੰਚਵਾੜ ਨਗਰ ਨਿਗਮ ਦੇ ਸਨ ।ਸੂਤਰਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਧਾਰਾ 144 ਲਗਾਉਣ ਦਾ ਫੈਸਲਾ ਇਨ੍ਹਾਂ ਕਾਰਨਾਂ ਕਰਕੇ ਲਿਆ ਗਿਆ ਹੈ। ਜੇਕਰ ਕੋਈ ਇਸ ਦੀ ਧਾਰਾ ਦੀ ਪਾਲਣਾ ਨਹੀਂ ਕਰੇਗਾ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ |