July 7, 2024 7:29 pm
jalandhar

ਪੰਜਾਬ ਦੇ ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਹੁੰਦਾ ਜਾ ਰਿਹਾ ਖ਼ਤਰਨਾਕ

ਚੰਡੀਗੜ੍ਹ 19 ਜਨਵਰੀ 2022: ਪੰਜਾਬ ‘ਚ ਕੋਰੋਨਾ ਵਾਇਰਸ (Corona virus) ਤੇਜੀ ਨਾਲ ਫੇਲ ਰਿਹਾ ਹੈ| ਜਲੰਧਰ (Jalandhar) ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਬੁੱਧਵਾਰ ਨੂੰ ਕੋਰੋਨਾ ਨਾਲ ਜਿੱਥੇ 5 ਲੋਕਾਂ ਦੀ ਮੌਤ ਹੋ ਗਈ ਉਥੇ ਹੀ 800 ਦੇ ਕਰੀਬ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 800 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ।

ਓਧਰ ਮਹਿਕਮੇ ਨੂੰ ਮੰਗਲਵਾਰ 1981 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਅਤੇ ਐਕਟਿਵ ਕੇਸਾਂ ਵਿਚੋਂ 574 ਹੋਰ ਮਰੀਜ਼ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ 3643 ਹੋਰ ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।ਹੁਣ ਤੱਕ ਕੁੱਲ ਸੈਂਪਲ-19,50,296 ,ਨੈਗੇਟਿਵ ਆਏ-18,01,537 ,ਪਾਜ਼ੇਟਿਵ ਆਏ-70,345 , ਡਿਸਚਾਰਜ ਹੋਏ-64,767, ਮੌਤਾਂ ਹੋਈਆਂ-1,513, ਐਕਟਿਵ ਕੇਸ-4,065