July 2, 2024 8:45 pm
live concert at Mumbai hotel

Mumbai: ਮੁੰਬਈ ਦੇ ਇਸ ਹੋਟਲ ‘ਚ ਲਾਈਵ ਕੰਸਰਟ ਦੌਰਾਨ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਕਈ ਸਿਤਾਰੇ ਸ਼ਾਮਲ

ਚੰਡੀਗੜ੍ਹ 13 ਦਸੰਬਰ 2021: ਦੇਸ਼ ਵਿੱਚ ਕਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ(Corona Omicron) ਦਾ ਤੇਜ਼ੀ ਨਾਲ ਵੱਧ ਰਿਹਾ ਹੈ, ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਹੈ। ਉੱਥੇ ਹੀ ਮੁੰਬਈ ਦੇ ਇੱਕ ਹੋਟਲ ਵਿੱਚ ਲਾਈਵ ਕੰਸਰਟ ਦਾ ਆਯੋਜਿਤ ਕੀਤਾ ਗਿਆ। ਇਸ ਕੰਸਰਟ ਵਿੱਚ ਕਰੋਨਾ (Corona) ਗਾਈਡਲਾਈਨ ਦੇ ਨਿਯਮਾਂ ਦੇ ਧੱਜੀਆਂ ਉੜਾਈਆਂ ਗਈਆਂ ਹਨ। ਇਸ ‘ਚ ਬਹੁਤ ਸਾਰੇ ਲੋਕ ਸ਼ਾਮਲ ਹੋਏ ਸਨ| ਕੋਵਿਡ ਵਿਰੁੱਧ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਮੁੰਬਈ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ।

ਸੂਤਰਾਂ ਅਨੁਸਾਰ ਮੁੰਬਈ ਕੇ ਗਰਾਂਡ ਹਯਾਤ ਹੋਟਲ ਵਿਚ ਰੈਪਰ ਏਪੀ ਢਿੱਲੋਂ ਦਾ ਮਿਊਜ਼ਿਕ ਕੰਸਰਟ ਰੱਖਿਆ ਗਿਆ। ਇਸ ਪ੍ਰੋਗਰਾਮ ‘ਚ ਕੋਰੋਨਾ (Corona) ਦੇ ਨਿਯਮਾਂ ਦੀ ਧੱਜੀਆਂ ਉੜਾਈਆਂ ਗਈਆਂ। ਦਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ‘ਚ ਕਿਸੇ ਵੀ ਵਿਅਕਤੀ ਨੇ ਮਾਸਕ ਨਹੀਂ ਲਗਾਇਆ ਸੀ । ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਗਈ। ਫਿਲਹਾਲ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਿਸ ਨੇ ਅਯੋਜਕਾਂ ਦੇ ਵਿਰੁੱਧ ਵਕੋਲਾ ਥਾਨੇ ਵਿੱਚ ਕੇਸ ਦਰਜ ਕਰ ਲਿਆ ਹੈ । ਇਸ ਮਿਊਜ਼ਿਕ ਕੰਸਰਟ ਵਿੱਚ ਕਈ ਫਿਲਮੀ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਸੀ । ਓਮੀਕਰੋਨ ਦੀ ਸੰਕਰਮਣ ਲੜੀ ਨੂੰ ਤੋੜਨ ਲਈ ਭਾਰਤ ਸਰਕਾਰ ਦੀ ਕਾਫ਼ੀ ਕੋਸਿਸ ਕਰ ਰਹੀ ਹੈ ਅਤੇ ਭਾਰਤ ਸਰਕਾਰ ਨੇ ਇਸ ਸੰਬੰਧ ‘ਚ ਵਿਸ਼ੇਸ਼ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਮੁੰਬਈ ਦੇ ਕਈ ਇਲਾਕਿਆਂ ‘ਚ ਧਾਰਾ 144 ਲਾਗੂ ਕੀਤੀ ਗਈ ਹੈ।