July 5, 2024 7:16 pm
ਸ਼੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹੋਈਆਂ ਕੋਰੋਨਾ ਪੌਜ਼ਟਿਵ

ਸ਼੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹੋਈਆਂ ਕੋਰੋਨਾ ਪੌਜ਼ਟਿਵ

ਚੰਡੀਗੜ੍ਹ 22 ਨਵੰਬਰ 2021 :ਜਿੰਬਾਬਵੇ  ਦੀ ਰਾਜਧਾਨੀ ਹਰਾਰੇ ਵਿਚ ਐਤਵਾਰ ਨੂੰ ਸ਼ੁਰੂ ਹੋ ਰਹੇ ਮਹਿਲਾਂ ਕ੍ਰਿਕਟ ਕੁਆਲੀਫਾਇਰ ਟੂਰਨਾਮੈਂਟ ਵਿਚ ਹਿੱਸਾ ਲੈਣ ਆਈ ਮਹਿਲਾਂ ਸ੍ਰੀਲੰਕਾ ਕ੍ਰਿਕਟ ਟੀਮ ਦੀਆਂ 3 ਖਿਡਾਰਨਾਂ ਨੂੰ ਕੋਰੋਨਾ ਪੋਜ਼ੀਟਿਵ ਪਾਇਆ ਗਿਆ|ਇੱਕ ਖਿਡਾਰਨ ਵਿਚ ਹਲਕੇ ਲੱਛਣ ਪਾਏ ਜਾਣ ਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਜਾਂਚ ਕਰਨ ਤੇ 3 ਖਿਡਾਰਨਾਂ ਕੋਰੋਨਾ ਪੌਜ਼ਟਿਵ ਪਾਈਆਂ ਗਈਆਂ | ਜਦਕਿ ਇੱਕ ਵਿਚ ਹਲਕੇ ਲੱਛਣ ਪਾਏ ਗਏ |ਉਸ ਤੋਂ ਬਾਅਦ ਪੂਰੀ ਟੀਮ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ | ਮੈਡੀਕਲ ਟੀਮ ਵਲੋਂ ਖਿਡਾਰਨਾਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ|

ਆਈ.ਸੀ.ਸੀ ਇਵੇੰਟ ਦੇ ਪ੍ਰਮੁੱਖ ਕ੍ਰਿਸ ਟੈਟਲੇ ਨੇ ਐਤਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਸਾਡੇ ਕੋਲ 15 ਟੀਮਾਂ ਹਨ| ਕੋਰੋਨਾ ਤੇ ਦੂਜੀ ਬਿਮਾਰੀਆਂ ਦੇ ਮੱਦੇਨਜ਼ਰ ਟੀਮ ਵਿੱਚ ਬਦਲਾਵ ਕਰ ਸਕਦੇ ਹਨ |ਮੰਗਲਵਾਰ ਨੂੰ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ ਫਿਰ ਤੋਂ ਸਾਰੀ ਟੀਮ ਦਾ ਟੈਸਟ ਕੀਤਾ ਜਾਵੇਗਾ|

ਆਈ.ਸੀ.ਸੀ ਨੇ ਕਿਹਾ ਕੇ ਇਸ ਇਵੇੰਟ ਵਿੱਚ ਆਣ ਵਾਲੀਆਂ ਕੋਰੋਨਾ ਵਰਗੀਆਂ ਅਤੇ ਹੋਰ ਸਮੱਸਿਆ ਨੂੰ ਸੰਭਾਲਣ ਲਈ ਪ੍ਰੋਟੋਕੋਲ ਪ੍ਰਦਾਨ ਕਰਦੀ ਹੈ | ਇਸ ਤੋਂ ਪਹਿਲਾਂ ਪਾਪੁਆ ਨਵ ਗਿਨੀ ਨੂੰ ਟੂਰਨਾਮੈਂਟ ਤੋਂ ਨਾਮ ਵਾਪਿਸ ਲੈਣਾ ਪਿਆ ਸੀ ਕਿਉਕਿ ਟੀਮ ਵਿੱਚ ਕਾਫੀ ਖਿਡਾਰਨਾਂ ਨੂੰ ਕੋਰੋਨਾ ਦੇ ਲੱਛਣ ਪਾਏ ਗਏ ਸੀ |