Site icon TheUnmute.com

ਦਿੱਲੀ ‘ਚ ਕੋਰੋਨਾ ਦਾ ਕਹਿਰ, ਪੁਲਸ ਦੇ 1700 ਜਵਾਨ ਕੋਰੋਨਾ ਪਾਜ਼ੀਟਿਵ

Corona

ਚੰਡੀਗੜ੍ਹ 12 ਜਨਵਰੀ 2022: ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿੱਚ ਕੋਰੋਨਾ (Corona) ਦੀ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ | ਦਿੱਲੀ ਵਿੱਚ 1700 ਪੁਲਸ ਕਰਮਚਾਰੀਆਂ ਦਾ ਟੈਸਟ ਕੋਰੋਨਾ (corona) ਪਾਜ਼ੀਟਿਵ ਆਇਆ ਹੈ। ਦਿੱਲੀ ਪੁਲਸ (Delhi Police) ਨੇ ਬੁੱਧਵਾਰ ਨੂੰ ਕਿਹਾ ਕਿ 1 ਜਨਵਰੀ ਤੋਂ 12 ਜਨਵਰੀ ਦੇ ਵਿਚਕਾਰ ਦਿੱਲੀ ਪੁਲਸ (Delhi Police) ਦੇ ਲਗਭਗ 1700 ਕਰਮਚਾਰੀਆਂ ਨੇ ਕੋਵਿਡ -19 ਲਈ ਟੈਸਟ ਪਾਜ਼ੀਟਿਵ ਆਏ ਹਨ। ਇਸ ਤੋਂ ਪਹਿਲਾਂ, ਲਗਭਗ 1,000 ਦਿੱਲੀ ਪੁਲਸ ਕਰਮਚਾਰੀ ਕੋਰੋਨਾ (corona) ਪਾਜ਼ੀਟਿਵ ਹੋਏ ਸਨ। ਸੀਨੀਅਰ ਅਧਿਕਾਰੀ ਫਿਜੀਕਲ ਮੀਟਿੰਗਾਂ ‘ਤੇ ਜ਼ਿਆਦਾ ਜ਼ੋਰ ਦਿੱਤੇ ਬਿਨਾਂ ਵਰਚੁਅਲ ਮੀਟਿੰਗਾਂ ਕਰ ਰਹੇ ਹਨ। ਦਿੱਲੀ ਪੁਲਿਸ ਹੈੱਡਕੁਆਰਟਰ ਵਿੱਚ ਸਾਰੇ ਕੋਰੋਨਾ ਪਾਜ਼ੀਟਿਵ ਮੁਲਾਜ਼ਮਾਂ ਨੂੰ ਘਰ ਵਿੱਚ ਅਲੱਗ-ਥਲੱਗ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਦਿੱਲੀ ਪੁਲਸ ਹੈੱਡਕੁਆਰਟਰ ਵਿਖੇ ਪੁਲਿਸ ਕਰਮਚਾਰੀਆਂ ਲਈ ਇੱਕ ਵੱਖਰਾ ਹੈਲਥ ਡੈਸਕ ਸਥਾਪਿਤ ਕੀਤਾ ਗਿਆ ਹੈ ਅਤੇ ਸਾਰੇ ਪੁਲਿਸ ਕਰਮਚਾਰੀਆਂ ਦੀ ਸਿਹਤ ਸੰਬੰਧੀ ਜਾਣਕਾਰੀ ਨੂੰ ਅਪਡੇਟ ਕਰ ਰਿਹਾ ਹੈ।

Exit mobile version