Site icon TheUnmute.com

ਕੇਂਦਰ ਸਰਕਾਰ ਨੇ ਕੋਰੋਨਾ ਪਾਬੰਦੀਆਂ ਹਟਾਉਣ ਦਾ ਕੀਤਾ ਐਲਾਨ

ਕੋਰੋਨਾ

ਚੰਡੀਗੜ੍ਹ 23 ਮਾਰਚ 2022: ਦੇਸ਼ ‘ਚ ਕੋਰੋਨਾ (Corona)ਵਾਇਰਸ ਦੇ ਮੱਦੇਨਜਰ ਕਈ ਕੋਰੋਨਾ ਪਾਬੰਦੀਆਂ ਲਗਾਈਆਂ ਗਈਆਂ ਸਨ | ਭਾਰਤ ਸਰਕਾਰ ਨੇ ਅੱਜ 2 ਸਾਲਾਂ ਬਾਅਦ ਜਿੱਥੇ ਕੋਰੋਨਾ ਪਾਬੰਦੀਆਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ, ਉਥੇ ਹੀ ਸਰਕਾਰ ਦੇ ਵਲੋਂ ਕੋਵਿਡ-19 ਨੂੰ ਲੈ ਕੇ ਡਿਜਾਸਟਰ ਮੈਨੇਜਮੈਂਟ ਐਕਟ ਹਟਾ ਦਿੱਤਾ ਗਿਆ ਹੈ।

ਗ੍ਰਹਿ ਸਕੱਤਰ ਅਜੈ ਭੱਲਾ ਦੁਆਰਾ ਹਸਤਾਖਰ ਕੀਤੇ ਹੁਕਮ ਦੀ ਕਾਪੀ ‘ਚ ਲਿਖਿਆ ਗਿਆ ਹੈ ਕਿ, ਹੁਣ ਕੋਰੋਨਾ (Corona) ਨੂੰ ਲੈ ਕੇ ਪਾਬੰਦੀਆਂ ਨਹੀਂ ਲੱਗਣਗੀਆਂ। ਇਸ ਤੋਂ ਇਲਾਵਾ ਜਿੰਮ ਤੋਂ ਇਲਾਵਾ ਸਕੂਲ ਕਾਲਜ ਖੁੱਲਣਗੇ। ਹੁਣ ਨਾ ਕਰਫਿਊ ਲੱਗੇਗਾ ਅਤੇ ਨਾ ਹੀ ਇਕਾਂਤਵਾਸ ਜੋਨ ਬਣਨਗੇ। ਇਹਦੇ ਤੋਂ ਇਲਾਵਾ ਇਕੱਠ ਤੇ ਪਾਬੰਦੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸਰਕਾਰ ਦੇ ਵਲੋਂ ਕਿਹਾ ਗਿਆ ਹੈ ਕਿ, ਮਾਸਕ ਜਰੂਰੀ ਹੋਵੇਗਾ ਅਤੇ ਸੂਬਿਆਂ ਨੂੰ ਪਾਬੰਦੀਆਂ ਹਟਾਉਣ ਦੇ ਹੁਕਮ ਸਰਕਾਰ ਦੇ ਵਲੋਂ ਦਿੱਤੇ ਗਏ ਹਨ।

Exit mobile version