July 7, 2024 12:58 pm
Central Jail Patiala

ਕੇਂਦਰੀ ਜੇਲ੍ਹ ਪਟਿਆਲਾ ਤੇ ਨਾਭਾ ਜੇਲ੍ਹ ‘ਚ ਕੋਰੋਨਾ ਦੇ ਕੇਸ ਆਏ ਸਾਹਮਣੇ

ਪਟਿਆਲਾ 24 ਜਨਵਰੀ 2022: ਜਿੱਥੇ ਪੂਰੇ ਦੇਸ਼ ‘ਚ ਇਕ ਵਾਰ ਫਿਰ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ| ਉੱਥੇ ਹੀ ਪਟਿਆਲਾ (Patiala) ਦੀ ਕੇਂਦਰੀ ਜੇਲ੍ਹ ‘ਚ ਕੋਰੋਨਾ ਦੀ ਦੂਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ |ਪਟਿਆਲਾ (Patiala) ਕੇਂਦਰੀ ਜੇਲ੍ਹ ‘ਚ ਪੈਂਤੀ ਦੇ ਕਰੀਬ ਕੋਰੋਨਾ ਦੇ ਪੋਜ਼ੇਟਿਵ ਦੇ ਸਾਹਮਣੇ ਨੇ ਉੱਥੇ ਹੀ ਨਾਭਾ ਜੇਲ੍ਹ ਵਿੱਚ ਵੀ ਵੱਡੀ ਮਾਤਰਾ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ ਉੱਥੇ ਹੀ ਪਟਿਆਲਾ ਦੀ ਕੇਂਦਰੀ ਜੇਲ੍ਹ ਅਤੇ ਨਾਭਾ ਜੇਲ੍ਹ ਵਿੱਚ ਪੋਜ਼ੇਟਿਵ ਆਏ ਕੈਦੀਆਂ ਲਈ ਅਲੱਗ ਤੋਂ ਕੰਟੋਨਮੈਂਟ ਜ਼ੋਨ ਬਣਾ ਕੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਵਿਭਾਗ ਦੀ ਅਧਿਕਾਰੀ ਡਾ.ਸੁਮਿਤ ਸਿੰਘ ਨੇ ਕਿਹਾ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਅਤੇ ਨਾਭਾ ਜੇਲ੍ਹ ਵਿੱਚ ਦੋਨਾਂ ਦੀ ਗਿਣਤੀ ਅਠਾਸੀ ਦੇ ਕਰੀਬ ਕੋਰੋਨਾ ਦੇ ਕੇਸ ਸਾਹਮਣੇ ਆਏ ਨੇ ਉਨ੍ਹਾਂ ਕਿਹਾ ਕਿ ਦੋਨੇਂ ਜੇਲ੍ਹਾਂ ਵਿੱਚ ਇਨ੍ਹਾਂ ਪੋਜ਼ੇਟਿਵ ਆਏ ਕੈਦੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਜੇ ਕਿਸੇ ਮਰੀਜ਼ ਨੂੰ ਜ਼ਿਆਦਾ ਦਿੱਕਤ ਆਈ ਤਾਂ ਉਸ ਨੂੰ ਰਜਿੰਦਰਾ ਹਸਪਤਾਲ ਇਲਾਜ ਲਈ ਲਿਆਂਦਾ ਜਾ ਸਕਦਾ ਹੈ | ਫਿਲਹਾਲ ਜੇਲ੍ਹਾਂ ਵਿੱਚ ਹੀ ਪੋਜ਼ੇਟਿਵ ਆਏ ਕੇਸਾਂ ਦੇ ਮਰੀਜ਼ਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ|