June 28, 2024 4:07 pm
https://www.facebook.com/theunmuteofficial

ਕੋਰੋਨਾ ਕਹਿਰ : ਭਾਜਪਾ ਦੇ ਹੈੱਡਕੁਆਟਰ ‘ਚ ਹੋਇਆ ਕੋਰੋਨਾ ਧਮਾਕਾ

ਚੰਡੀਗੜ੍ਹ, 12 ਜਨਵਰੀ 2022 : ਕੋਰੋਨਾ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਕੋਰੋਨਾ ਦੇ ਮਰੀਜ਼ ਪਾਏ ਜਾ ਰਹੇ ਹਨ, ਸਿਆਸੀ ਆਗੂ ਵੀ ਕੋਰੋਨਾ ਦੀ ਚਪੇਟ ਵਿੱਚ ਆ ਰਹੇ ਹਨ | ਜਿਸ ਦੇ ਚਲਦਿਆਂ ਭਾਜਪਾ ਦੇ ਹੈੱਡਕੁਆਟਰ ‘ਚ ਸਟਾਫ ਅਤੇ ਸੁਰੱਖਿਆ ਬਲ 42 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ | ਵਿਧਾਨ ਸਭਾ ਚੋਣਾਂ ਦੇ ਦਫ਼ਤਰੀ ਸਟਾਫ ਅਤੇ ਸੁਰੱਖਿਆ ਬਲਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਦੌਰਾਨ 42 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ |